ਮਗਰਮੱਛ ਦੇ ਅੱਥਰੂ ਵਹਾਉਣ ਦੀ ਬਜਾਇ ਦੇਸ਼ ਤੋਂ ਮਾਫੀ ਮੰਗੇ ਵਿਰੋਧੀ ਧਿਰ – ਅਨੁਰਾਗ ਠਾਕੁਰ

ਨਵੀਂ ਦਿੱਲੀ, 12 ਅਗਸਤ – ਰਾਜ ਸਭਾ ‘ਚ ਹੰਗਾਮੇ ‘ਤੇ ਸਰਕਾਰ ਵੱਲੋਂ ਪੱਤਰਕਾਰ ਵਾਰਤਾ ਦੌਰਾਨ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਲੋਕ ਆਪਣੇ ਮੁੱਦਿਆ ਨੂੰ ਸੰਸਦ ‘ਚ ਉਠਾਉਣ ਦਾ ਇੰਤਜ਼ਾਰ ਕਰਦੇ ਹਨ ਪਰੰਤੂ ਵਿਰੋਧੀ ਧਿਰ ਦਾ ਏਜੰਡਾ ਅਰਾਜਕਤਾ ਰਿਹਾ।ਉਨ੍ਹਾਂ ਨੂੰ ਲੋਕਾਂ, ਟੈਕਸ ਦੇਣ ਵਾiਲ਼ਆਂ ਦੇ ਪੈਸਿਆਂ ਦੀ ਕੋਈ ਪ੍ਰਵਾਹ ਨਹੀਂ ਸੀ ਤੇ ਸੰਸਦ ‘ਚ ਜੋ ਵੀ ਹੋਇਆ ਉਹ ਨਿੰਦਣਯੋਗ ਸੀ। ਹੁਣ ਮਗਰਮੱਛ ਦੇ ਅੱਥਰੂ ਵਹਾਉਣ ਦੀ ਬਜਾਇ ਵਿਰੋਧੀ ਧਿਰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ।

Leave a Reply

Your email address will not be published. Required fields are marked *