ਨਵੀਂ ਦਿੱਲੀ, 13 ਅਗਸਤ – ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਤੇ ਰਾਜ ਮੰਤਰੀ (ਖੇਡ) ਨਿਸਿਥ ਪ੍ਰਮਾਨਿਕ ਨੇ Fit India Freedom Run 2.0 ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਦੱਸਿਆ ਕਿ ਦੇਸ਼ ਦੇ 75 ਜ਼ਿਲਿ੍ਹਆ ‘ਚ Fit India Freedom Run ਆਯੋਜਿਤ ਕੀਤੀ ਜਾ ਰਹੀ ਹੈ।ਇਸ ਦੇ ਤਹਿਤ 2 ਅਕਤੂਬਰ ਤੱਕ ਦੇਸ਼ ਭਰ ਦੇ 744 ਜ਼ਿਲਿ੍ਹਆ (ਹਰ ਜ਼ਿਲ੍ਹੇ ਦੇ 75 ਪਿੰਡਾਂ) ‘ਚ ਅਤੇ 30,000 ਵਿੱਦਿਅਕ ਅਦਾਰਿਆ ‘ਚ Fit India Freedom Run ਆਯੋਜਿਤ ਕੀਤੀ ਜਾਵੇਗੀ।ਇਸ ਮਾਧਿਅਮ ਨਾਲ 7.50 ਕਰੋੜ ਤੋਂ ਵੱਧ ਨੌਜਵਾਨਾਂ ਤੇ ਨਾਗਰਿਕਾਂ ਦੇ ਦੌੜ ‘ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ।