ਅੰਮ੍ਰਿਤਸਰ, 13 ਅਗਸਤ – ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੋਣ ਵਾਲੇ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਰਣਜੀਤ ਐਵਨਿਊ ਵਿਖੇ ਖਾਲੀ ਪਲਾਟ ਦੇ ਸਾਹਮਣਿਓ ਇੱਕ ਹੈਂਡ ਗਰਨੇਡ ਮਿਲਿਆ ਹੈ। ਇਸ ਦੀ ਸੂਚਨਾ ਮਿਲਦਿਆ ਹੀ ਸਪੈਸ਼ਲ ਟੀਮ ਨੇ ਮੌਕੇ ‘ਤੇ ਪਹੁੰਚ ਕੇ ਹੈਂਡ ਗਰਨੇਡ ਨੂੰ ਡਿਫਿਊਜ਼ ਕੀਤਾ।ਦੱਸਣਯੋਗ ਹੈ ਕਿ ਸੁਤੰਤਰਾ ਦਿਵਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 14 ਅਤੇ 15 ਅਗਸਤ ਨੂੰ ਅੰਮ੍ਰਿਤਸਰ ਰਹਿਣ ਵਾਲੇ ਹਨ।