ਫਗਵਾੜਾ, 13 ਅਗਸਤ (ਰਮਨਦੀਪ) ਥਾਣਾ ਸਦਰ ਫਗਵਾੜਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਥਾਣਾ ਸਦਰ ਫਗਵਾੜਾ ਦੇ ਅੰਡਰ ਟ੍ਰੈਨਿੰਗ ਡੀ.ਐੱਸ.ਪੀ ਬਵਨਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਬਾਬਾ ਗਧੀਆ ਕਾਲੋਨੀ ਵਿੱਚ ਪ੍ਰਵਾਸੀ ਭਾਰਤੀ ਧਰਮ ਸਿੰਘ ਦੀ ਕੋਠੀ ਵਿੱਚ ਚੋਰੀ ਹੋਈ ਸੀ ਤੇ ਉਸ ਕੋਠੀ ਦੀ ਦੇਖ ਰੇਖ ਕਰ ਰਹੇ ਤਲਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਸ਼ਨੀਵਾਰ ਦੀ ਰਾਤ ਨੂੰ ਆਪਣੇ ਪਿੰਡ ਗਿਆ ਸੀ ਤੇ ਪਿਛਿਓ ਕੋਠੀ ਵਿੱਚੋਂ ਇੱਕ ਲੈਪਟਾਪ ਅਤੇ ਮੋਬਾਇਲ ਤੋਂ ਇਲਾਵਾ ਜਰੂਰੀ ਦਸਤਾਵੇਜ ਚੋਰੀ ਹੋ ਗਏ ਸਨ। ਇਸ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਰਾਕੇਸ਼ ਕੁਮਾਰ ਵਾਸੀ ਐੱਸ.ਬੀ.ਐੱਸ ਨਗਰ ਹਾਲ ਵਾਸੀ ਸੁਖਚੈਨ ਨਗਰ ਫਗਵਾੜਾ ਨੂੰ ਗ੍ਰਿਫਤਾਰ ਕਰ ਲਿਆ ਜਿਸ ਕੋਲੋਂ ਚੋਰੀ ਕੀਤਾ ਗਿਆ ਮੋਬਾਇਲ ਅਤੇ ਲੈਪਟਾਪ ਵੀ ਬਰਾਮਦ ਕਰ ਲਿਆ ਹੈ।