ਫਗਵਾੜਾ, 13 ਅਗਸਤ (ਰਮਨਦੀਪ) – ਸਤਿਯੁੱਗ ਵਿੱਚ ਪਹਿਲੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ 13-13 ਦੀ ਪ੍ਰਥਾ ਅੱਜ ਵੀ ਬਰਕਰਾਰ ਹੈ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋ ਚਲਾਈ ਗਈ ਇਸ ਪ੍ਰਥਾ ਨੂੰ ਸੰਗਤਾਂ ਅੱਜ ਵੀ ਚਲਾ ਰਹੀਆ ਹਨ । ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਪ੍ਰਥਾ ‘ਤੇ ਚੱਲਦੇ ਹੋਏ ਫਗਵਾੜਾ ਵਿਖੇ 13-13 ਨਾਂਅ ਦੀ ਇੱਕ ਸੰਸਥਾ ਬਣਾਈ ਗਈ ਹੈ ਜਿਸ ਦੇ 13 ਮੈਂਬਰ ਹਨ ਤੇ ਸੰਸਥਾ ਦੀ ਅਗਵਾਈ ਕਰ ਰਹੇ ਹਨ ਜੌੜਾ ਜਿਊਲਰ ਪੈਲਸ ਬੰਗਾ ਰੋਡ ਫਗਵਾੜਾ ਦੇ ਮਾਲਿਕ ਮੋਹਨਜੀਤ ਸਿੰਘ ਜੌੜਾ। ਮੋਹਨਜੀਤ ਸਿੰਘ ਜੌੜਾ ਅਤੇ ਉਨਾਂ ਦੀ ਟੀਮ ਵੱਲੋਂ ਵੈਸੇ ਤਾਂ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਨਾਲ ਆਪਣੇ ਮਰਹੂਮ ਪਿਤਾ ਸ. ਗੁਰਜੀਤ ਸਿੰਘ ਜੌੜਾ ਦੀ ਯਾਦ ਵਿੱਚ 13-13 ਦਾ ਲੰਗਰ ਲਗਾਇਆ ਜਾਂਦਾ ਹੈ। ਸੰਸਥਾ ਵੱਲੋਂ ਅੱਜ ਦੇ ਇਸ ਲੰਗਰ ਦੌਰਾਨ ਜ਼ਰੂਰਤਮੰਦ ਲੋਕਾਂ ਨੂੰ 13-13 ਰੁਪਏ ਵਿੱਚ ਆਟੇ ਅਤੇ ਚਾਵਲ ਦੀ ਥੈਲੀ ਦਿੱਤੀ ਗਈ।ਇਸ ਦੀ ਸ਼ੁਰੂਆਤ ਮੋਹਨਜੀਤ ਸਿੰਘ ਜੋੜਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਕੀਤੀ ਜਦਕਿ ਮੁੱਖ ਮਹਿਮਾਨ ਵੱਜੋਂ ਪਹੁੰਚੇ ਡੀ.ਐੱਸ.ਪੀ ਫਗਵਾੜਾ ਪਰਮਜੀਤ ਸਿੰਘ ਨੇ ਜ਼ਰੂਰਤਮੰਦਾਂ ਨੂੰ ਆਟੇ ਅਤੇ ਚਾਵਲ ਦੀ ਥੈਲੀ ਦੇਣ ਦਾ ਰਸਮੀ ਉਦਘਾਟਨ ਕੀਤਾ ਉਨਾਂ ਨਾਲ ਵਿਸ਼ੇਸ਼ ਤੌਰ ‘ਤੇ ਮਾਰਕੀਟ ਕਮੇਟੀ ਦੇ ਚੇਅਰਮੇਨ ਨਰੇਸ਼ ਭਾਰਦਵਾਜ ਅਤੇ ਕਲਾਥ ਮਰਚੈਂਟ ਐਸੋਸੀਏਸ਼ਨ ਮੰਡੀ ਰੋਡ ਫਗਵਾੜਾ ਦੇ ਪ੍ਰਧਾਨ ਰਾਕੇਸ ਬਾਂਗਾ ਵੀ ਮਜੋੂਦ ਸਨ।ਡੀ.ਐੱਸ.ਪੀ ਪਰਮਜੀਤ ਸਿੰਘ ਨੇ ਸੰਸਥਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਕਾਰਜ ਵਿੱਚ ਸਾਨੂੰ ਸਾਰਿਆ ਨੂੰ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਪ੍ਰਥਾ ਅੱਗੇ ਵੀ ਵੱਧ ਫੁੱਲ ਸਕੇ।ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਇਹ 13-13 ਲੰਗਰ ਜੌੜਾ ਜਿਊਲਰ ਪੈਲਸ ਦੇ ਮਾਲਿਕ ਮੋਹਨਜੀਤ ਸਿੰਘ ਜੌੜਾ ਦੇ ਪਿਤਾ ਸ. ਗੁਰਜੀਤ ਸਿੰਘ ਜੌੜਾ ਦੀ ਯਾਦ ਵਿੱਚ ਸੰਸਥਾ ਦੇ ਸਹਿਯੋਗ ਨਾਲ ਹਰ ਸਾਲ ਲਗਾਇਆ ਜਾਂਦਾ ਹੈ। ਉਧਰ ਜੌੜਾ ਜਿਊਲਰ ਪੈਲਸ ਬੰਗਾ ਰੋਡ ਫਗਵਾੜਾ ਦੇ ਮਾਲਿਕ ਮੋਹਨਜੀਤ ਸਿੰਘ ਜੌੜਾ ਨੇ ਕਿਹਾ ਕਿ ਉਨਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਇਹ ਕਾਰਜ ਜਾਰੀ ਰੱਖਿਆ ਜਾਵੇਗਾ ਤਾਂ ਜੋ ਜਰੂਰਤਮੰਦਾ ਦਾ ਭਲਾ ਹੋ ਸਕੇ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਕਿ ਇਸ ਪ੍ਰਥਾ ਨੂੰ ਅੱਗੇ ਵਧਾਇਆ ਜਾ ਸਕੇ।