ਗੁਰਾਇਆਂ, 13 ਅਗਸਤ (ਮਨੀਸ਼ ਕੌਸ਼ਲ) – ਧੰਨ ਧੰਨ ਮਸਤ ਬਾਬਾ ਚਿੰਤਾ ਭਗਤ ਜੀ ਧੰਨ ਧੰਨ ਬਾਬਾ ਅੰਮੀ ਚੰਦ ਜੀ ਦੇ ਅਸਥਾਨ ਪਿੰਡ ਰੁੜਕਾ ਕਲਾਂ ਵਿਖੇ ਧੰਨ ਧੰਨ ਮਸਤ ਬਾਬਾ ਚਿੰਤਾ ਭਗਤ ਜੀ ਧੰਨ ਧੰਨ ਬਾਬਾ ਅੰਮੀ ਚੰਦ ਜੀ ਟਰੱਸਟ ਪੱਤੀ ਗਊ ਕੀ ਰੁੜਕਾ ਕਲਾਂ ਵਲੋਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਮਸਤ ਬਾਬਾ ਅਮੀ ਚੰਦ ਜੀ ਦਾ ਸਲਾਨਾ ਬਰਸੀ ਸਮਾਗਮ 15 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਪ੍ਰਬੰਧਕਾ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆ ਟਰੱਸਟ ਵਲੋਂ ਪ੍ਰਸ਼ਾਸ਼ਨ ਦੀਆ ਹਿਦਾਇਤਾਂ ਮੁਤਾਬਕ ਹੀ ਇਹ ਸਲਾਨਾ ਬਰਸੀ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨਾ ਅੱਗੇ ਦੱਸਿਆ ਕਿ 12 ਅਗਸਤ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ, ਜਿਸ ਦੇ ਭੋਗ 14 ਅਗਸਤ ਨੂੰ ਪਾਏ ਜਾਣਗੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਸ਼ਾਮ ਵੇਲੇ ਦਰਬਾਰ ‘ਤੇ ਚਾਦਰ ਅਤੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਉਨਾ ਸੰਗਤਾਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਮਾਰੀ ਦੇ ਚੱਲਦਿਆ ਪ੍ਰਸ਼ਾਸ਼ਨ ਵਲੋਂ ਜੋ ਹਿਦਾਇਤਾਂ ਦਿੱਤੀਆ ਗਈਆ ਹਨ, ਬਰਸੀ ਸਮਾਗਮ ਦੌਰਾਨ ਸੰਗਤਾਂ ਉਸ ਦੀ ਪਾਲਣਾ ਜਰੂਰ ਕਰਨ।