ਫਗਵਾੜਾ, 13 ਅਗਸਤ (ਰਮਨਦੀਪ) – ਫਗਵਾੜਾ ਇਲਾਕੇ ਦੇ ਜਿਮੀਦਾਰਾਂ ਦਾ ਇੱਕ ਵਫਦ ਏ.ਡੀ.ਸੀ ਫਗਵਾੜਾ ਨੂੰ ਮਿਲਿਆ। ਜਿਮੀਦਾਰਾਂ ਨੇ ਕਿਹਾ ਕਿ ਜਿਮੀਦਾਰਾਂ ਦਾ ਸਾਹ ਮੋਦੀ ਸਰਕਾਰ ਨੇ ਘੁੱਟਿਆ ਹੋਇਆ ਹੈ ਜਿੰਨਾ ਚਿਰ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਕਿਸਾਨ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਗੰਨੇ ਦੀ ਗੱਲ ਹੋਵੇ ਜਾਂ ਫਿਰ ਫਸਲਾਂ ਦੀ ਗੱਲ ਉਸ ਲਈ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਸੋਚ ਲੈਣਾ ਚਾਹੀਦਾ ਹੈ। ਗੰਨੇ ਦਾ ਭਾਅ ਸਰਕਾਰ ਨੇ ਅਜੇ ਤੱਕ ਨਹੀਂ ਵਧਾਇਆ ਹੈ ਜਦਕਿ ਮਿੱਲਾਂ ਵੱਲ ਗੰਨੇ ਦਾ ਬਕਾਇਆ ਬਾਕੀ ਹੈ ਜੋ ਕਿ ਉਨ੍ਹਾਂ ਨੂੰ ਅਜੇ ਤੱਕ ਨਹੀਂ ਮਿਲਿਆ ਹੈ।ਸਮੂਹ ਜਿਮੀਦਾਰਾਂ ਨੇ ਪੰਜਾਬ ਸਰਕਾਰ ਦੇ ਨਾਂ ਤੇ ਇੱਕ ਮੰਗ ਪੱਤਰ ਏ.ਡੀ.ਸੀ ਫਗਵਾੜਾ ਨੂੰ ਦਿੰਦਿਆ ਪੰਜਾਬ ਸਰਕਾਰ ਪਾਸੋਂ ਗੰਨੇ ਦੀ ਬਕਾਇਆ ਰਾਸ਼ੀ ਦੇਣ, ਗੰਨੇ ਦਾ ਭਾਅ ਵਧਾਉਣ, ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਤੋਂ ਇਲਾਵਾ ਹੋਰ ਮੰਗਾਂ ਨੂੰ ਪ੍ਰਵਾਨਿਤ ਕਰਨ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਗਈਆਂ ਤਾਂ ਕਿਸਾਨ ਅੰਦੋਲਨ ਵਾਂਗ ਚੰਡੀਗੜ੍ਹ ਵਿਖੇ ਅਗਲਾ ਅੰਦੋਲਨ ਉਹ ਗੰਨੇ ਨੂੰ ਲੈ ਕੇ ਕਰਨਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।