ਕਾਬੁਲ, 14 ਅਗਸਤ – ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਦੇ ਪਕਟੀਆ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਨਿਸ਼ਾਨ ਸਾਹਿਬ ਸਿੱਖ ਭਾਈਚਾਰੇ ਨੇ ਖੁਦ ਉਤਾਰਿਆ ਸੀ। ਜਦੋਂ ਸਾਡੇ ਸੁਰੱਖਿਆ ਅਧਿਕਾਰੀ ਉੱਥੇ ਗਏ ਤਾਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿਹਾ ਸੀ ਕਿ ਨਿਸ਼ਾਨ ਸਾਹਿਬ ਦਿਖਾਈ ਦੇਵੇਗਾ ਤਾਂ ਕੋਈ ਉਨ੍ਹਾਂ ਨੂੰ ਪ੍ਰੇਸ਼ਾਨ ਕਰੇਗਾ। ਸਾਡੇ ਲੋਕਾਂ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਸਿੱਖ ਭਾਈਚਾਰੇ ਨੇ ਨਿਸ਼ਾਨ ਸਾਹਿਬ ਦੁਬਾਰਾ ਸਥਾਪਿਤ ਕਰ ਦਿੱਤਾ ਸੀ।