ਆਕਲੈਂਡ, 17 ਅਗਸਤ – ਨਿਊਜ਼ੀਲੈਂਡ ਨੂੰ ਕੋਰੋਨਾ ਮੁਕਤ ਐਲਾਨੇ ਜਾਣ ਤੋਂ ਬਾਅਦ ਕੋਰੋਨਾ ਦਾ ਮੁੜ ਤੋਂ ਇੱਕ ਕੇਸ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਨੇ ਪੂਰੇ ਨਿਊਜ਼ੀਲੈਂਡ ‘ਚ ਲਾਕਡਾਊਨ ਲਗਾ ਦਿੱਤਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਦਾ ਇਹ ਕੇਸ ਆਕਲੈਂਡ ‘ਚ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਜੇਸਿੰਡਾ ਆਰਡਰਨ ਨੇ ਆਕਲੈਂਡ ‘ਚ 7 ਦਿਨ ਤੇ ਬਾਕੀ ਸ਼ਹਿਰਾਂ ‘ਚ 3 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਦਾ ਜੋ ਨਵਾਂ ਮਾਮਲਾ ਆਇਆ ਹੈ ਉਹ ਡੈਲਟਾ ਪਲੱਸ ਵੇਰੀਐਂਟ ਦਾ ਲੱਗ ਰਿਹਾ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।