ਨਵੀਂ ਦਿੱਲੀ, 18 ਅਗਸਤ – ਕੈਰੇਬੀਆਈ ਦੇਸ਼ ਹੈਤੀ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1941 ਹੋ ਗਈ ਹੈ। ਦੇਸ਼ ਦੀ ਨਾਗਰਿਕ ਸੁਰੱਖਿਆ ਏਜੰਸੀ ਦਾ ਕਹਿਣਾ ਹੈ ਕਿ ਇੱਕ ਗਰਮ ਖੰਡੀ ਤੂਫਾਨ ਪਹਿਲਾਂ ਹੀ ਤਬਾਹੀ ਦਾ ਸਾਹਮਣਾ ਕਰਨ ਰਹੇ ਲੋਕਾਂ ਲਈ ਭਾਰੀ ਬਰਸਾਤ ਲੈ ਕੇ ਆਇਆ ਹੈ ਜਿਸ ਕਾਰਨ ਰਾਹਤ ਤੇ ਬਚਾਅ ਕਾਰਜਾਂ ‘ਚ ਦੇਰੀ ਹੋਈ ਹੈ।ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕੁੱਝ ਇਲਾਕਿਆਂ ‘ਚ ਤੂਫਾਨ ਦੇ ਅੱਗੇ ਵਧਣ ਕਾਰਨ 15 ਇੰਚ ਤੱਕ ਬਰਸਾਤ ਹੋ ਸਕਦੀ ਹੈ।ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੈਤੀ ‘ਚ 7.2 ਦੀ ਤੀਬਰਤਾ ਨਾਲ ਜਬਰਦਸਤ ਭੂਚਾਲ ਆਇਆ ਸੀ।