ਸੁਨੰਦਾ ਪੁਸ਼ਕਰ ਮਾਮਲੇ ‘ਚ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਬਰੀ

ਨਵੀਂ ਦਿੱਲੀ, 18 ਅਗਸਤ – ਦਿੱਲੀ ਦੀ ਅਦਾਲਤ ਨੇ ਸੁਨੰਦਾ ਪੁਸ਼ਕਰ ਮੌਤ ਮਾਮਲੇ ‘ਚ ਉਸ ਦੇ ਪਤੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 17 ਜਨਵਰੀ 2014 ਨੂੰ ਸੁਨੰਦਾ ਪੁਸ਼ਕਰ ਦਿੱਲੀ ਦੇ ਇੱਕ ਹੋਟਲ ਵਿਚ ਮ੍ਰਿਤਕ ਅਵਸਥਾ ‘ਚ ਪਾਈ ਗਈ ਸੀ।ਘਰ ਦੀ ਸਜਾਵਟ ਹੋਣ ਕਾਰਨ ਦੋਵੇਂ ਪਤੀ-ਪਤਨੀ ਉਸ ਹੋਟਲ ਵਿਚ ਰਹਿ ਰਹੇ ਸਨ। ਹਾਲਾਂਕਿ ਦਿੱਲੀ ਪੁਲਿਸ ਨੇ ਸ਼ਸ਼ੀ ਥਰੂਰ ਖਿਲਾਫ 498-ਏ ਅਤੇ 306 ਦਾ ਮਾਮਲਾ ਦਰਜ ਕੀਤਾ ਸੀ ਪਰ ਥਰੂਰ ਨੂੰ ਇੱਕ ਵਾਰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤੇ 5 ਜੁਲਾਈ 2018 ਨੂੰ ਥਰੂਰ ਨੂੰ ਜਮਾਨਤ ਮਿਲ ਗਈ ਸੀ।

Leave a Reply

Your email address will not be published. Required fields are marked *