ਨਵੀਂ ਦਿੱਲੀ, 18 ਅਗਸਤ – ਸੁਪਰੀਮ ਕੋਰਟ ਨੇ ਮਹਿਲਾਵਾਂ ਲਈ National Defence Academy (NDA) ਦੇ ਦਰਵਾਜ਼ੇ ਖੋਲ ਦਿੱਤੇ ਹਨ। ਆਪਣੇ ਅਹਿਮ ਫੈਸਲੇ ਵਿਚ ਸੁਪਰੀਮ ਕੋਰਟ ਨੇ ਮਹਿਲਾਵਾਂ ਨੂੰ ਵੀ 5 ਸਤੰਬਰ ਨੂੰ ਹੋਣ ਵਾਲੀ National Defence Academy (NDA) ਦੀ ਪ੍ਰਵੇਸ਼ ਪ੍ਰੀਖਿਆ ‘ਚ ਹਿੱਸਾ ਲੈਣ ਦੀ ਆਗਿਆ ਦਿੱਤੀ ਹੈ। ਕੁਸ਼ ਖਾਲੜਾ ਨਾਂਅ ਦੇ ਪਟੀਸ਼ਨਕਰਤਾ ਵੱਲੋਂ ਦਾਇਰ ਪਟੀਸ਼ਨ ‘ਚ ਮਹਿਲਾ ਉਮੀਦਵਾਰਾਂ ਨੂੰ ਵੀ NDA ਦੀ ਪ੍ਰਵੇਸ਼ ਪ੍ਰੀਖਿਆ ‘ਚ ਬੈਠਣ ਦੇਣ ਦੀ ਆਗਿਆ ਮੰਗੀ ਗਈ ਸੀ, ਜਿਸ ‘ਤੇ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਹਰਸ਼ੀਕੇਸ਼ ਰਾਏ ਦੀ ਡਿਵੀਜ਼ਨ ਬੈਂਚ ਨੇ ਅੰਤਰਿਮ ਹੁਕਮ ਦਿੱਤਾ।