ਫਗਵਾੜਾ ਦੀ 7 ਸਾਲਾਂ ਬੇਟੀ ਨੇ ਪੰਜਾਬ ਦਾ ਨਾਂਅ ਦੇਸ਼ ਭਰ ‘ਚ ਕੀਤਾ ਰੌਸ਼ਨ, ਨੈਸ਼ਨਲ ਤਾਈਕਵਾਂਡੋ ‘ਚ ਜਿੱਤਿਆ ਗੋਲਡ ਮੈਡਲ

ਫਗਵਾੜਾ, 18 ਅਗਸਤ – ਫਗਵਾੜਾ ਦੀ 7 ਸਾਲਾਂ ਅਨੰਨਿਆ ਗੋਇਲ ਪੁੱਤਰੀ ਡਾ. ਅਭਿਨੀਤ ਗੋਇਲ ਨੇ ਓਪਨ ਨੈਸ਼ਨਲ ਤਾਈਕਵਾਂਡੋ ਪੂਮਸੇ ਅਤੇ ਸਪੀਡ ਕਿਕਿੰਗ ਚੈਂਪੀਅਨਸ਼ਿਪ 2021 ਵਿਚ ਗੋਲਡ ਮੈਡਲ ਜਿੱਤ ਕੇ ਫਗਵਾੜਾ ਅਤੇ ਪੰਜਾਬ ਦਾ ਨਾਂਅ ਦੇਸ਼ ਭਰ ਵਿਚ ਰੌਸ਼ਨ ਕੀਤਾ ਹੈ।ਅਨੰਨਿਆ ਨੂੰ ਇਹ ਮੈਡਲunder-7 sub junior girls category ਵਿਚ ਆਪਣੀ ਉਮਰ ਅਤੇ ਵਜ਼ਨ ਦੇ ਵਰਗ ਵਿਚ ਸਰਵੋਤਮ ਪ੍ਰਦਰਸ਼ਨ ਲਈ ਮਿਲਿਆ।ਅਨੰਨਿਆ ਨੇ ਇੱਕ ਮਿੰਟ ‘ਚ 72 ਕਿਕ ਦਾ ਸਰਵੋਤਮ ਪ੍ਰਦਰਸ਼ਨ ਕੀਤਾ।ਦੱਸਣਯੋਗ ਹੈ ਕਿ ਓਪਨ ਨੈਸ਼ਨਲ ਤਾਈਕਵਾਂਡੋ ਪੂਮਸੇ ਅਤੇ ਸਪੀਡ ਕਿਕਿੰਗ ਚੈਂਪੀਅਨਸ਼ਿਪ ਪਹਿਲਾਂ ਮੁੰਬਈ ‘ਚ ਹੁੰਦੀ ਸੀ ਪਰੰਤੂ ਕੋਰੋਨਾ ਮਹਾਂਮਾਰੀ ਦੇ ਚੱਲਦਿਆ ਇਸ ਵਾਰ ਇਹ ਚੈਂਪੀਅਨਸ਼ਿਪ ਆਨਲਾਈਨ ਆਯੋਜਿਤ ਕੀਤੀ ਗਈ ਸੀ।

Leave a Reply

Your email address will not be published. Required fields are marked *