ਨਵੀਂ ਦਿੱਲੀ, 19 ਅਗਸਤ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 36,401 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 39,157 ਠੀਕ ਹੋਏ ਹਨ ਤੇ 530 ਮਰੀਜ਼ਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਅਨੁਸਾਰ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 3,15,25,080, ਮਰਨ ਵਾਲਿਆਂ ਦੀ ਗਿਣਤੀ 4,33,049 ਹੋ ਚੁੱਕੀ ਹੈ ਤੇ ਐਕਟਿਵ ਮਾਮਲਿਆਂ ਦੀ ਗਿਣਤੀ 3,64,129 ਹੈ। ਇਸ ਤੋਂ ਇਲਾਵਾ 56,64,88,433 ਵੈਕਸੀਨੇਸ਼ਨ ਹੋ ਚੁੱਕੀ ਹੈ।