ਹੁਣ ਅੰਮ੍ਰਿਤਸਰ ‘ਚ ਆਕਸੀਜਨ ਦੀ ਘਾਟ ਕਾਰਨ 6 ਮਰੀਜ਼ਾਂ ਦੀ ਮੌਤ

ਅੰਮ੍ਰਿਤਸਰ, 24 ਅਪ੍ਰੈਲ – ਮੁੰਬਈ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ‘ਚ ਦੇਰ ਰਾਤ ਆਕਸੀਜਨ ਦੀ ਘਾਟ ਕਾਰਨ 6 ਮਰੀਜ਼ਾਂ ਦੀ ਮੌਤ ਹੋ ਗਈ।ਹਸਪਤਾਲ ਦੇ ਪ੍ਰਬਧੰਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਜਿਸ ਕਾਰਨ ਮਰੀਜ਼ਾਂ ਦੀ ਮੌਤ ਹੋਈ ਹੈ।ਮਰਨ ਵਾਲੇ ਮਰੀਜ਼ਾਂ ‘ਚ 5 ਕੋਰੋਨਾ ਪੀੜਤ ਸਨ। ਜ਼ਿਕਰਯੋਗ ਹੈ ਕਿ ਆਕਸੀਜਨ ਦੀ ਘਾਟ ਕਾਰਨ ਬੀਤੇ ਦਿਨ ਮੁੰਬਈ ਦੇ ਸਰ ਗੰਗਾਰਾਮ ਹਸਪਤਾਲ ‘ਚ ਵੀ 25 ਮਰੀਜ਼ਾਂ ਅਤੇ ਜਬਲਪੁਰ ਦੇ ਗਲੈਕਸੀ ਹਸਪਤਾਲ ਵਿਚ 5 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *