ਫਗਵਾੜਾ, 24 ਅਪ੍ਰੈਲ (ਰਮਨਦੀਪ) – ਫਗਵਾੜਾ ਜਲੰਧਰ ਜੀ.ਟੀ ਰੋਡ ‘ਤੇ ਬੋਨ ਮਿਲ ਨਜ਼ਦੀਕ ਹੋਏ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਦੇਰ ਰਾਤ ਲੁਧਿਆਣਾ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਹੀ ਕਾਰ ਬੋਨ ਮਿਲ ਨਜ਼ਦੀਕ ਸਰੀਏ ਨਾਲ ਭਰੇ ਖੜੇ ਟਰੱਕ ਨਾਲ ਪਿਛਿਓ ਜਾ ਟਕਰਾਈ। ਹਾਦਸੇ ਦੌਰਾਨ ਕਾਰ ਵਿਚ ਸਵਾਰ 2 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।