ਫਗਵਾੜਾ, 20 ਅਗਸਤ – ਫਗਵਾੜਾ ਤੋਂ ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ, ਸਮਾਜ ਸੇਵਿਕਾ ਅਤੇ ਸਾਬਕਾ ਕੌਂਸਲਰ ਕੁਸਮ ਸ਼ਰਮਾ ਦਾ ਸ਼ੁੱਕਰਵਾਰ ਤੜਕਸਾਰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਕੁਸਮ ਸ਼ਰਮਾਂ ਕਾਂਗਰਸ ਪਾਰਟੀ ਵਿੱਚ ਆਪਣੀ ਸ਼ਾਨਦਾਰ ਸੇਵਾਵਾਂ ਨਿਭਾਉਣ ਕਾਰਨ ਫਗਵਾੜਾ ਸ਼ਹਿਰ ਦੀ ਹਰਮਨ ਪਿਆਰੀ ਮਹਿਲਾ ਨੇਤਾ ਸੀ। ਇਸ ਤੋਂ ਇਲਾਵਾ ਉਹ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸਨ।ਕੁਸਮ ਸ਼ਰਮਾਂ ਦੇ ਅਚਾਨਕ ਦੇਹਾਂਤ ਨਾਲ ਜਿੱਥੇ ਕਾਂਗਰਸ ਪਾਰਟੀ ਵਿੱਚ ਸੋਗ ਦੀ ਲਹਿਰ ਹੈ ਉਥੇ ਹੀ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਕੈਬਨਿਟ ਮੰਤਰੀ ਪੰਜਾਬ ਜੁਗਿੰਦਰ ਸਿੰਘ ਮਾਨ ਅਤੇ ਫਾਸਟਵੇਅ ਫਗਵਾੜਾ ਦੇ ਮੈਨਜਿੰਗ ਡਾਇਰੈਕਟਰ ਹਰਮਿੰਦਰ ਸਿੰਘ ਬਸਰਾ ਸਮੇਤ ਵੱਖ ਵੱਖ ਰਾਜਸੀ ਪਾਰਟੀਆ ਦੇ ਨੇਤਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇਂਦਿਆ ਨੇ ਦੁਖੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਕੁਸਮ ਸ਼ਰਮਾਂ ਦੇ ਦੇਹਾਂਤ ਨਾਲ ਪਰਿਵਾਰ ਦੇ ਨਾਲ ਨਾਲ ਕਾਂਗਰਸ ਨੂੰ ਕਦੀ ਵੀ ਨਾ ਪੂਰਾ ਪੈਣ ਵਾਲਾ ਘਾਟਾ ਪਿਆ ਹੈ।