ਨਵੀਂ ਦਿੱਲੀ, 24 ਅਪ੍ਰੈਲ – ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਵਜੋਂ ਜਸਟਿਸ ਐਨ.ਵੀ ਰਮਾਨਾ ਨੇ ਸਹੁੰ ਚੁੱਕੀ ਹੈ।ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਖੇ ਉਨ੍ਹਾਂ ਨੂੰ ਸਹੁੰ ਚੁਕਾਈ।ਜਸਟਿਸ ਐਨ.ਵੀ ਰਮਾਨਾ ਜਸਟਿਸ ਐੱਸ.ਏ.ਬੋਬੜੇ ਦੀ ਥਾਂ ਦੇਸ਼ ਦੇ ਨਵੇਂ ਚੀਫ ਜਸਟਿਸ ਬਣੇ ਹਨ ਜੋ ਕਿ ਸੇਵਾ ਮੁਕਤ ਹੋ ਗਏ ਹਨ।