ਸ੍ਰੀਨਗਰ, 21 ਅਗਸਤ – ਜੰਮੂ ਕਸ਼ਮੀਰ ਦੇ ਅਵੰਤਪੋਰਾ ਵਿਖੇ ਜੰਮੂ ਕਸ਼ਮੀਰ ਪੁਲਿਸ ਅਤੇ ਸੈਨਾ ਨੇ ਸਾਂਝੇ ਆਪ੍ਰੇਸ਼ਨ ਤਹਿਤ ਮੁੱਠਭੇੜ ਦੌਰਾਨ 3 ਅੱਤਵਾਦੀ ਢੇਰ ਕਰ ਦਿੱਤੇ। ਮਾਰੇ ਗਏ ਤਿੰਨੋਂ ਅੱਤਵਾਦੀਆਂ ਦੀ ਪਹਿਚਾਣ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋ ਅੱਤਵਾਦੀ ਜੈਸ਼-ਏ-ਮੁਹੰਮਦ ਨਾਲ ਸਬੰਧਿਤ ਸਨ।ਫਿਲਹਾਲ ਸੁਰੱਖਿਆ ਬਲਾਂ ਦਾ ਸਰਚ ਆਪ੍ਰੇਸ਼ਨ ਜਾਰੀ ਹੈ।ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੁਲਵਾਮਾ ਜ਼ਿਲ੍ਹੇ ‘ਚ ਵੀ ਮੁੱਠਭੇੜ ਦੌਰਾਨ ਹਿਜ਼ਬੁਲ ਮੁਕਾਹਦੀਨ ਦੇ 2 ਅੱਤਵਾਦੀ ਮਾਰੇ ਗਏ ਸਨ।