ਫਗਵਾੜਾ, 21 ਅਗਸਤ (ਰਮਨਦੀਪ) ਬੀਤੇ ਦਿਨੀਂ NIA ਅਤੇ ਪੰਜਾਬ ਪੁਲਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਜਲੰਧਰ ਅਤੇ ਫਗਵਾੜਾ ਤੋਂ ਫੜੇ ਗਏ ਗਗਨਦੀਪ ਅਤੇ ਗੁਰਮੁਖ ਸਿੰਘ ਨੂੰ ਦੇਰ ਰਾਤ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆ ਕੇ ਮੈਡੀਕਲ ਟੈਸਟ ਕਰਵਾਇਆ ਗਿਆ ਅਤੇ ਅੱਜ ਸਵੇਰੇ ਫਗਵਾੜਾ ਦੇ ਮਾਣਯੋਗ ਜੱਜ ਅਰੁਣ ਸ਼ੋਰੀ ਕੋਲ ਉਨ੍ਹਾਂ ਦੇ ਘਰ ਪੇਸ਼ ਕੀਤਾ ਗਿਆ ਜਿੱਥੇ ਪੁਲੀਸ ਨੂੰ ਗਗਨਦੀਪ ਸਿੰਘ ਅਤੇ ਗੁਰਮੁਖ ਸਿੰਘ ਦਾ ਸੱਤ ਦਿਨ ਦਾ ਪੁਲਸ ਰਿਮਾਂਡ ਮਿਲ ਗਿਆ। ਪੁੱਛਗਿੱਛ ਦੌਰਾਨ ਇਨ੍ਹਾਂ ਦੋਸ਼ੀਆਂ ਤੋਂ ਹੋਰ ਵੀ ਬਹੁਤ ਸਾਰੀ ਅਹਿਮ ਜਾਣਕਾਰੀ ਮਿਲਣ ਦੀ ਆਸ ਜਤਾਈ ਜਾ ਰਹੀ ਹੈ।