ਭਾਰਤ ਅਤੇ ਇੰਗਲੈਂਡ ਵਿਚਕਾਰ ਤੀਸਰਾ ਟੈਸਟ ਮੈਚ ਅੱਜ ਤੋਂ

ਲੰਡਨ, 25 ਅਗਸਤ – ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕੇਟ ਟੀਮਾਂ ਵਿਚਕਾਰ ਤੀਸਰਾ ਟੈਸਟ ਮੈਚ ਅੱਜ ਤੋਂ ਲੀਡਸ ਦੇ ਮੈਦਾਨ ‘ਚ ਖੇਡਿਆ ਜਾਵੇਗਾ। 5 ਟੈਸਟ ਮੈਚਾਂ ਦੀ ਲੜੀ ਦੇ ਦੂਸਰੇ ਟੈਸਟ ਮੈਚ ਵਿਚ 151 ਦੌੜਾਂ ਨਾਲ ਸ਼ਾਨਦਾਰ ਜਿੱਤ ਹਾਸਿਲ ਕਰ ਕੇ ਭਾਰਤ ਦੀ ਟੀਮ 1-0 ਨਾਲ ਅੱਗੇ ਚੱਲ ਰਹੀ ਹੈ ਜਦਕਿ ਪਹਿਲਾ ਟੈਸਟ ਮੈਚ ਬਰਸਾਤ ਕਾਰਨ ਰੱਦ ਹੋ ਗਿਆ ਸੀ। ਭਾਰਤੀ ਟੀਮ ਇਸ ਮੈਚ ਵਿਚ ਆਪਣੀ ਬੜ੍ਹਤ ਮਜਬੂਤ ਕਰਨ ਦੇ ਮਕਸਦ ਨਾਲ ਉੱਤਰੇਗੀ। ਲੀਡਸ ਦੇ ਮੈਦਾਨ ‘ਤੇ ਭਾਰਤੀ ਟੀਮ ਆਖਰੀ ਟੈਸਟ ਮੈਚ 2002 ਵਿਚ ਖੇਡੀ ਸੀ। ਸੌਰਵ ਗਾਂਗੁਲੀ ਦੀ ਅਗਵਾਈ ਵਿਚ ਖੇਡੇ ਗਏ ਇਸ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ ਇੱਕ ਪਾਰੀ ਅਤੇ 46 ਦੌੜਾਂ ਨਾਲ ਹਰਾਇਆ ਸੀ। ਲੜੀ ‘ਚ ਹੁਣ ਤੱਕ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਭਾਰਤੀ ਟੀਮ ਦਾ ਪਲੜਾ ਭਾਰੀ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *