ਨਵੀਂ ਦਿੱਲੀ, 25 ਅਗਸਤ – ਅਫਗਾਨਿਸਤਾਨ ਤੋਂ ਬੀਤੇ ਦਿਨ ਵਾਪਿਸ ਭਾਰਤ ਆਏ 78 ਲੋਕਾਂ ‘ਚੋਂ 16 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਆਏ 3 ਗ੍ਰੰਥੀ ਵੀ ਸ਼ਾਮਿਲ ਹਨ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਇਨ੍ਹਾਂ ਨੂੰ ਆ ਕੇ ਮਿਲੇ ਸਨ। ਹੁਣ ਸਾਰੇ 78 ਲੋਕਾਂ ਨੂੰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਾਬੁਲ ਏਅਰਪੋਰਟ ਤੋਂ ਨਿਕਲ ਕੇ ਲੋਕ ਜਿੰਨੇ ਵੀ ਦੇਸ਼ਾਂ ‘ਚ ਪਹੁੰਚੇ ਹਨ ਉੱਥੇ ਕੋਰੋਨਾ ਦੇ ਮਾਮਲੇ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ।ਦੱਸਣਯੋਗ ਹੈ ਕਿ ਬੀਤੇ ਦਿਨ 78 ਲੋਕ ਅਫਗਾਨਿਸਤਾਨ ਤੋਂ ਵਾਪਿਸ ਭਾਰਤ ਪਹੁੰਚੇ ਸਨ ਜਿਨ੍ਹਾਂ ‘ਚ 25 ਭਾਰਤੀ ਨਾਗਰਿਕਾਂ ਸਮੇਤ ਕਈ ਅਫਗਾਨ ਸਿੱਖ ਅਤੇ ਹਿੰਦੂ ਸ਼ਾਮਿਲ ਹਨ।ਦਿੱਲੀ ਹਵਾਈ ਅੱਡੇ ‘ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਵੀ ਮੁਰਲੀਧਰਨ ਨੇ ਇਨ੍ਹਾਂ ਦਾ ਸਵਾਗਤ ਕੀਤਾ ਸੀ।