ਮੁੰਬਈ, 24 ਅਪ੍ਰੈਲ – ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦੇ ਪਿੰਡ ਵਾਨੀ ਵਿਖੇ ਅਲਕੋਹਲ ਵਾਲਾ ਹੈਂਡ ਸੈਨੇਟਾਈਜ਼ਰ ਪੀਣ ਨਾਲ 7 ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਿਕ ਮ੍ਰਿਤਕ ਮਜ਼ਦੂਰੀ ਕਰਦੇ ਸਨ ਜੋ ਕਿ ਸ਼ਰਾਬ ਪੀਣ ਦੇ ਆਦੀ ਸਨ ਤੇ ਸ਼ਰਾਬ ਖਰੀਦਣਾ ਚਾਹੁੰਦੇ ਸਨ ਪਰੰਤੂ ਦੁਕਾਨਾਂ ਬੰਦ ਹੋਣ ਕਾਰਨ ਸ਼ਰਾਬ ਨਹੀਂ ਮਿਲੀ ਜਿਸ ਕਾਰਨ ਉਨ੍ਹਾਂ ਨੇ ਅਲਕੋਹਲ ਵਾਲਾ ਹੈਂਡ ਸੈਨੇਟਾਈਜ਼ਰ ਪੀ ਲਿਆ।