ਫਗਵਾੜਾ, 25 ਅਗਸਤ (ਰਮਨਦੀਪ) – ਬੱਚਿਆਂ ਨੂੰ Pneumonia ਦੀ ਬਿਮਾਰੀ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਸੂਬੇ ਭਰ ਵਿੱਚ Pneumococcal vaccine ਨਾਂਅ ਦੀ ਵੈਕਸੀਨ ਲਾਂਚ ਕੀਤੀ ਗਈ।ਇਸ ਦੇ ਚੱਲਦਿਆ ਸਿਵਲ ਹਸਪਤਾਲ ਫਗਵਾੜਾ ਵਿਖੇ ਵੀ ਇਸ ਵੈਕਸੀਨ ਨੂੰ ਐੱਸ.ਡੀ.ਐੱਮ ਫਗਵਾੜਾ ਸ਼ਾਇਰੀ ਮਲਹੋਤਰਾ ਨੇ ਲਾਂਚ ਕੀਤਾ। ਇਸ ਮੌਕੇ ‘ਤੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾਂ ਵਿਸ਼ੇਸ਼ ਤੋਰ ‘ਤੇ ਮੌਜੂਦ ਸਨ।ਇਸ ਮੋਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਜਿੱਥੇ ਹਸਪਤਾਲ ਦੇ ਸਟਾਫ ਵੱਲੋ ਸ਼ਹਿਰ ਵਾਸੀਆਂ ਨੂੰ ਦਿੱਤੀਆ ਜਾਂਦੀਆਂ ਵਧੀਆ ਸੇਵਾਵਾਂ ਲਈ ਵਧਾਈ ਦਿੱਤੀ ਉਥੇ ਹੀ ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਕੋਰੋਨਾ ਦੀ ਤੀਸਰੀ ਲਹਿਰ ਨੂੰ ਦੇਖਦੇ ਹੋਏ ਬੱਚਿਆਂ ਲਈ ਡੋਜ ਕਾਫੀ ਫਾਇਦੇਮੰਦ ਹੈ। ਉਨਾਂ ਕਿਹਾ ਕਿ ਇਸ ਡੋਜ ਦੇ ਲੱਗਣ ਨਾਲ ਬੱਚਿਆ ਦੀ immunity ਵਿੱਚ ਵਾਧਾ ਹੋਵੇਗਾ। ਉਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਇਹ ਵੈਕਸੀਨ ਜਰੂਰ ਲਗਵਾਉਣ।ਓਧਰ ਸਿਵਲ ਹਸਪਤਾਲ ਫਗਵਾੜਾ ਦੇ ਐੱਸ.ਐੱਮ.ਓ ਡਾ. ਲਹਿੰਬਰ ਰਾਮ ਨੇ ਕਿਹਾ ਕਿ ਬੱਚਿਆਂ ਨੂੰ Pneumonia ਤੋਂ ਬਚਾਉਣ ਲਈ ਹੀ Pneumococcal vaccine ਵੈਕਸੀਨ ਲਾਂਚ ਕੀਤੀ ਗਈ ਹੈ ਜੋ ਕਿ ਬੱਚਿਆਂ ਲਈ ਕਾਫੀ ਫਾਇਦੇਮੰਦ ਹੈ। ਉਨਾਂ ਕਿਹਾ ਕਿ ਛੋਟੇ ਬੱਚਿਆਂ ਵਿੱਚ Pneumonia ਹੋਣਾ ਆਮ ਗੱਲ ਹੈ ਤੇ ਇਹ ਵੈਕਸੀਨ ਉਨਾਂ ਬੱਚਿਆਂ ਲਈ ਕਾਰਗਰ ਸਿੱਧ ਹੋਵੇਗੀ। ਉਨਾਂ ਕਿਹਾ ਕਿ ਇਹ ਵੈਕਸੀਨ 5 ਸਾਲ ਤੋਂ ਛੋਟੀ ਉਮਰ ਦੇ ਬੱਚਿਆ ਦੇ ਲਗਾਈ ਜਾਵੇਗੀ ਤੇ ਪਹਿਲੀ ਡੋਜ਼ ਬੱਚੇ ਦੇ ਜਨਮ ਤੋਂ ਡੇਢ ਮਹੀਨੇ ਬਾਅਦ, ਦੂਸਰੀ ਡੋਜ ਸਾਢੇ ਤਿੰਨ ਮਹੀਨੇ ਅਤੇ ਤੀਸਰੀ ਡੋਜ਼ 9 ਮਹੀਨੇ ਬਾਅਦ ਲੱਗੇਗੀ ਤੇ ਇਹ ਡੋਜ਼ ਹਸਪਤਾਲ ਵਿੱਚ ਹਰ ਬੁੱਧਵਾਰ ਨੂੰ ਲੱਗੇਗੀ। ਉਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਤੇ ਆਪਣੇ ਬੱਚਿਆਂ ਦੇ ਇਹ ਵੈਕਸੀਨ ਜਰੂਰ ਲਗਵਾਉਣ।