ਨਵੀਂ ਦਿੱਲੀ, 26 ਅਗਸਤ – ਅਫਗਾਨਿਸਤਾਨ ਦੇ ਹਾਲਾਤਾਂ ‘ਤੇ ਸਰਵ ਪਾਰਟੀ ਮੀਟਿੰਗ ਤੋਂ ਬਾਅਦ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਅਫਗਾਨਿਸਤਾਨ ਦੇ ਹਾਲਾਤ ਬਹੁਤ ਚਿੰਤਾਜਨਕ ਹਨ। ਕੇਂਦਰ ਸਰਕਾਰ ਅਫਗਾਨਿਸਤਾਨ ‘ਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਿਸ ਲਿਆਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।ਮੁਸੀਬਤ ਦੀ ਇਸ ਘੜੀ ਵਿਚ ਭਾਰਤ ਅਫਗਾਨਿਸਤਾਨ ਦੇ ਲੋਕਾਂ ਦੇ ਨਾਲ ਖੜਾ ਹੈ। ਇੱਥੇ ਦੱਸ ਦਈਏ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ‘ਚ ਹਾਲਾਤ ਬੇਹੱਦ ਖਰਾਬ ਹੋ ਚੁੱਕੇ ਹਨ। ਅਮਰੀਕਾ ਨੇ ਅਫਗਾਨਿਸਤਾਨ ਛੱਡਣ ਲਈ ਕਾਬੁਲ ਹਵਾਈ ਅੱਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਅੱਤਵਾਦੀ ਹਮਲੇ ਦੀ ਆਸ਼ੰਕਾ ਨੂੰ ਲੈ ਕੇ ਚੇਤਾਇਆ ਹੈ।ਕਿਉਕਿ ਬ੍ਰਿਟੇਨ ਅਤੇ ਆਸਟਰੇਲੀਆ ਨੇ ਵੀ ਕਾਬੁਲ ਹਵਾਈ ਅੱਡੇ ‘ਤੇ ਅੱਤਵਾਦੀ ਹਮਲੇ ਦੇ ਵੱਡੇ ਖਤਰੇ ਦੀ ਚੇਤਾਵਨੀ ਦਿੱਤੀ ਹੈ।ਬੁੱਧਵਾਰ ਰਾਤ ਲੰਡਨ, ਕੈਨਬਰਾ ਅਤੇ ਵਾਸ਼ਿੰਗਟਨ ਤੋਂ ਇੱਕੋ ਜਿਹੀਆਂ ਚੇਤਾਵਨੀਆ ਜਾਰੀ ਹੋਈਆਂ ਹਨ।