ਕਾਬੁਲ, 26 ਅਗਸਤ – ਭਾਰਤ ਜਾਣ ਲਈ 140 ਸਿੱਖ ਸ਼ਰਧਾਲੂਆਂ ਨੂੰ ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ‘ਚ ਦਾਖਲ ਹੋਣ ਤੋਂ ਰੋਕ ਲਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਸ਼ਾਮਿਲ ਹੋਣ ਲਈ ਇਹ ਸਿੱਖ ਸ਼ਰਧਾਲੂ ਭਾਰਤ ਆ ਰਹੇ ਸਨ। ਸਿੱਖ ਭਾਈਚਾਰੇ ਨੇ ਤਾਲਿਬਾਨ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਸ਼ਰਧਾਲੂਆਂ ਨੂੰ ਭਾਰਤ ਜਾਣ ਦੇਵੇ।