ਵਾਸ਼ਿੰਗਟਨ, 27 ਅਗਸਤ – ਕਾਬੁਲ ਹਵਾਈ ਅੱਡੇ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੌ ਬਾਈਡੇਨ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ। ਇਸ ਹਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਦਾ ਸੰਕਲਪ ਲੈਂਦਿਆ ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ‘ਚ ਫਸੇ ਹਜ਼ਾਰਾਂ ਨਾਗਰਿਕਾਂ ਨੂੰ ਬਾਹਰ ਕੱਢਣ ਦਾ ਮਿਸ਼ਨ ਅਮਰੀਕਾ ਨਹੀਂ ਰੋਕੇਗਾ।ਇਸ ਹਮਲੇ ਨੂੰ ਅੰਜ਼ਾਮ ਦੇਣ ਦੇ ਨਾਲ ਨਾਲ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੀ ਇੱਛਾ ਰੱਖਣ ਵਾਲਾ ਕੋਈ ਵੀ ਵਿਅਕਤੀ ਇਹ ਜਾਣ ਲਵੇ ਕਿ ਅਸੀਂ ਮਾਫ ਨਹੀਂ ਕਰਾਂਗੇ, ਅਸੀਂ ਨਹੀਂ ਭੁੱਲਾਂਗੇ, ਚੁਣ ਚੁਣ ਕੇ ਤੁਹਾਡਾ ਸ਼ਿਕਾਰ ਕਰਾਂਗੇ ਤੇ ਮਾਰਾਂਗੇ, ਤੁਹਾਨੂੰ ਇਸ ਦਾ ਅੰਜ਼ਾਮ ਭੁਗਤਣਾ ਹੋਵੇਗਾ। ਓਧਰ ਵਾਈਟ ਹਾਊਸ ਨੇ ਕਿਹਾ ਕਿ ਕਾਬੁਲ ਧਮਾਕੇ ‘ਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਅਮਰੀਕਾ ਦਾ ਝੰਡਾ ਅੱਧਾ ਝੁਕਿਆ ਰਹੇਗਾ।