ਮੁੰਬਈ, 27 ਅਗਸਤ – ਦੇਸ਼ ਵਿਚ ਕਿਸਾਨਾਂ ਦੀ ਆਮਦਨ ਵਧਾਉਣ ਦੀ ਗੱਲ ਸਰਕਾਰ ਕਰ ਰਹੀ ਹੈ ਤਾਂ ਅਜਿਹੇ ਵਿਚ ਕਿਸਾਨ ਆਪਣੀ ਫਸਲ ਸੜਕ ਉੱਪਰ ਸੁੱਟਣ ਲਈ ਮਜਬੂਰ ਹੋ ਜਾਣ ਤਾਂ ਇਸ ਨੂੰ ਸਭ ਤੋਂ ਵੱਡੀ ਵਿਡੰਬਨਾ ਕਹਿ ਲਓ ਜਾਂ ਜ਼ਮੀਨੀ ਹਕੀਕਤ। ਟਮਾਟਰਾਂ ਅਤੇ ਪਿਆਜ਼ਾਂ ਲਈ ਪ੍ਰਸਿੱਧ ਮਹਾਂਰਾਸ਼ਟਰ ਦੇ ਨਾਸਿਕ ਅਤੇ ਔਰੰਗਾਬਾਦ ਵਿਖੇ ਕੁੱਝ ਅਜਿਹੀਆ ਤਸਵੀਰਾਂ ਸਾਹਮਣੇ ਆਈਆ ਹਨ। ਦਰਅਸਲ ਥੋਕ ਮੰਡੀ ਵਿਚ ਟਮਟਾਰ ਦੀਆਂ ਕੀਮਤਾਂ 2-3 ਰੁਪਏ ਪ੍ਰਤੀ ਕਿੱਲੋ ਤੱਕ ਡਿੱਗਣ ਤੋਂ ਬਾਅਦ ਕਿਸਾਨਾਂ ਨੇ ਆਪਣੇ ਕਈ ਟਨ ਟਾਮਟਰ ਨਾਗਪੁਰ-ਮੁੰਬਈ ਰਾਜਮਾਰਗ ਉੱਪਰ ਸੁੱਟ ਦਿੱਤੇ।