ਦੇਹਰਾਦੂਨ, 27 ਅਗਸਤ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮਾਲੀ ਦੇ ਅਸਤੀਫੇ ਉੱਪਰ ਬੋਲਦਿਆ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਇਹ ਸਿੱਧੂ ਅਤੇ ਮਾਲਵਿੰਦਰ ਮਾਲੀ ਦਾ ਆਪਸੀ ਮਾਮਲਾ ਹੈ। ਮਾਲਵਿੰਦਰ ਮਾਲੀ ਨੇ ਜੇ ਅਸਤੀਫਾ ਦਿੱਤਾ ਹੈ ਤਾਂ ਚੰਗੀ ਗੱਲ ਹੈ। ਕਸ਼ਮੀਰ ਨੂੰ ਲੈ ਕੇ ਮਾਲਵਿੰਦਰ ਮਾਲੀ ਨੇ ਜੋ ਬਿਆਨ ਦਿੱਤਾ ਸੀ ਉਹ ਉਨ੍ਹਾਂ ਦਾ ਨਿੱਜੀ ਬਿਆਨ ਸੀ ਨਾ ਕਿ ਨਵਜੋਤ ਸਿੰਘ ਸਿੱਧੂ ਦਾ ਸਲਾਹਕਾਰ ਹੋਣ ਦੇ ਨਾਤੇ। ਕਾਂਗਰਸ ਅਜਿਹੇ ਬਿਆਨ ਦੀ ਨਿਖੇਧੀ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕੱਲ੍ਹ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣਗੇ ਤੇ ਪੰਜਾਬ ਦੇ ਹਾਲਾਤਾਂ ਬਾਰੇ ਜਾਣਕਾਰੀ ਦੇਣਗੇ।