ਅੰਮ੍ਰਿਤਸਰ, 27 ਅਗਸਤ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਗੰਭੀਰ ਮੁੱਦਿਆਂ ਉੱਪਰ ਵਿਚਾਰ ਚਰਚਾ ਲਈ ਅੰਮ੍ਰਿਤਸਰ ਦੀ ਵਪਾਰ ਅਤੇ ਉਦਯੋਗਿਕ ਐਸੋਸੀਏਸ਼ਨ ਨਾਲ ਮੀਟਿੰਗ ਕਰਨ ਲਈ ਪਹੁੰਚੇ। ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਲਈ ਜੇਕਰ ਕੰਮ ਹੀ ਨਹੀਂ ਕਰਨੇ ਤਾਂ ਡੱਮੀ ਮੁੱਖ ਮੰਤਰੀ ਦਾ ਕੋਈ ਫਾਇਦਾ ਨਹੀਂ। ਨਵਜੋਤ ਸਿੰਘ ਮੁਤਾਬਿਕ ਮੈਂ ਨਾ ਤਾਂ ਝੂਠੀਆਂ ਸੁੰਹਾਂ ਖਾ ਸਕਦਾ ਹਾਂ ਤੇ ਨਾ ਹੀ ਝੂਠੇ ਵਾਅਦੇ ਕਰ ਸਕਦਾ ਹਾਂ। ਉਨ੍ਹਾਂ ਵਾਅਦਾ ਕੀਤਾ ਕਿ ਪੰਜਾਬ ਦੇ ਮੁੱਦਿਆਂ ਲਈ ਮੈਂ ਜਾਨ ਦੀ ਬਾਜ਼ੀ ਤੱਕ ਲਗਾ ਦੇਵਾਂਗਾ, ਮੇਰਾ ਮਾਡਲ ਪੰਜਾਬ ਨੂੰ ਬੁਲੰਦੀਆਂ ਤੱਕ ਲੈ ਕੇ ਜਾਵੇਗਾ ਤੇ ਮੈਂ ਲੋਕਾਂ ਦੀਆਂ ਆਸਾਂ ‘ਤੇ ਖਰਾ ਉਤਰਾਂਗਾ। ਪੰਜਾਬ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਐਲਾਨ ਕੀਤਾ ਕਿ ਸਾਡੀ ਸਰਕਾਰ ਆਉਣ ‘ਤੇ 3 ਰੁਪਏ ਯੂਨਿਟ ਬਿਜਲੀ ਦਿੱਤੀ ਜਾਵੇਗੀ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਾਈਕਮਾਨ ਉਨ੍ਹਾਂ ਨੂੰ ਫੈਸਲੇ ਲੈਣ ਦੀ ਸ਼ਕਤੀ ਤੇ ਇਜਾਜ਼ਤ ਦੇਵੇ।