ਨਵੀਂ ਦਿੱਲੀ, 26 ਅਪ੍ਰੈਲ – 26 ਜਨਵਰੀ ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਵੱਲੋਂ ਹਿਰਾਸਤ ‘ਚ ਲਏ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਇੱਕ ਕੇਸ ਵਿਚ ਜਮਾਨਤ ਮਿਲ ਗਈ ਸੀ ਤੇ ਰਿਹਾਅ ਹੋਣ ਤੋਂ ਬਾਅਦ ਉਸੇ ਦਿਨ ਦਿੱਲੀ ਪੁਲਿਸ ਨੇ ਇੱਕ ਹੋਰ ਕੇਸ ਵਿਚ ਦੀਪ ਸਿੱਧੂ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਰਿਮਾਂਡ ਮੰਗਿਆ ਸੀ। ਜੱਜ ਨੇ ਦੀਪ ਸਿੱਧੂ ਦਾ ਰਿਮਾਂਡ ਤਾਂ ਨਹੀਂ ਦਿੱਤਾ ਪਰ ਅੱਜ ਦੀਪ ਸਿੱਧੂ ਨੂੰ ਦੂਸਰੇ ਕੇਸ ਵਿਚ ਵੀ ਜਮਾਨਤ ਮਿਲ ਗਈ।ਦੀਪ ਸਿੱਧੂ ਦੇ ਵਕੀਲ ਹਰਿੰਦਰ ਸਿੰਘ ਖੋਸਾ ਨੇ ਮੀਡੀਆ ਨਾਲ ਇਹ ਗੱਲ ਸਾਂਝੀ ਕੀਤੀ ਹੈ।