ਪੰਜਾਬ ਸਰਕਾਰ ਦੇ ਆਦੇਸ਼ਾ ਤੇ ਫਗਵਾੜਾ ‘ਚ ਰਿਹਾ ਪੂਰਨ ਤੋਰ ਤੇ ਲਾਕਡਾਊਨ, ਸਭ ਦੁਕਾਨਾ ਬੰਦ

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲੇ ਨੂੰ ਦੇਖਦੇ ਹੋਏ ਐਤਵਾਰ ਨੂੰ ਪੰਜਾਬ ਭਰ ਵਿੱਚ ਲਾਕਡਾਊਨ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਜਿਸ ਦੇ ਤਹਿਤ ਫਗਵਾੜਾ ਸ਼ਹਿਰ ਵਿੱਚ ਪੂਰਨ ਤੋਰ ਤੇ ਲਾਕਡਾਊਨ ਲਗਾਇਆ ਗਿਆ। ਇਸ ਦੋਰਾਨ ਜਿੱਥੇ ਪੂਰਾ ਸ਼ਹਿਰ ਬੰਦ ਸੀ ਉਥੇ ਹੀ ਫਗਵਾੜਾ ਪੁਲਿਸ ਵੀ ਚੱਪੇ ਚੱਪੇ ਪੈਣੀ ਨਜ਼ਰ ਰੱਖ ਰਹੀ ਸੀ। ਪੁਲਿਸ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਤੋਂ ਬਚਣ ਲਈ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ ਤੇ ਸਰਕਾਰ ਦੇ ਆਦੇਸ਼ਾ ਦੀ ਪਾਲਣਾ ਕਰਨ॥

Leave a Reply

Your email address will not be published. Required fields are marked *