ਚੰਡੀਗੜ੍ਹ, 29 ਅਗਸਤ – ਬੀਤੇ ਦਿਨ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਦੌਰਾਨ ਪੁਲਿਸ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸਿਰ ਭੰਨਣ ਦਾ ਨਿਰਦੇਸ਼ ਦਿੰਦੇ ਹੋਏ ਕਰਨਾਲ ਦੇ ਐੱਸ.ਡੀ.ਐਮ ਆਯੂਸ਼ ਸਿਨਹਾ ਦੀ ਵੀਡੀਓ ਵਾਇਰਲ ਹੋਈ ਸੀ। ਇਸ ਬਾਰੇ ਬੋਲਦਿਆ ਹਰਿਆਣਾ ਦੇ ਉਪ ਮੁੱਖ ਮੰਤਰੀ ਦੂਸ਼ਿਅੰਤ ਚੌਟਾਲਾ ਨੇ ਕਿਹਾ ਕਿ ਇੱਕ ਆਈ.ਏ.ਐੱਸ ਅਧਿਕਾਰੀ ਵੱਲੋਂ ਕਿਸਾਨਾਂ ਪ੍ਰਤੀ ਇਸ ਤਰਾਂ ਦੇ ਸ਼ਬਦਾਂ ਦਾ ਇਸਤੇਮਾਲ ਕਰਨਾ ਨਿੰਦਣਯੋਗ ਹੈ। ਨਿਸ਼ਚਤ ਰੂਪ ਨਾਲ ਉਕਤ ਆਈ.ਏ.ਐੱਸ ਅਧਿਕਾਰੀ ਖਿਲਾਫ ਕਾਰਵਾਈ ਹੋਵੇਗੀ।ਦੂਸ਼ਿਅੰਤ ਚੌਟਾਲਾ ਨੇ ਕਿਹਾ ਕਿ ਉਕਤ ਅੇੱਸ.ਡੀ.ਐਮ ਨੇ ਆਪਣੇ ਸਪੱਸ਼ਟੀਕਰਨ ਵਿਚ ਕਿਹਾ ਕਿ ਉਹ ਪਿਛਲੇ 2 ਦਿਨਾਂ ਤੋਂ ਸੁੱਤਾ ਨਹੀਂ ਹੈ, ਪਰ ਸ਼ਾਇਦ ਉਕਤ ਐੱਸ.ਡੀ.ਐਮ ਇਹ ਨਹੀਂ ਜਾਣਦਾ ਕਿ ਕਿਸਾਨ ਵੀ ਸਾਲ ‘ਚ 200 ਦਿਨ ਨਹੀਂ ਸੌਂਦੇ।