ਫਗਵਾੜਾ ਵਿਖੇ ਹੁਣ 2.30 ਵਜੇ ਸ਼ੁਰੂ ਹੋਵੇਗੀ ਅਲਖ ਜਗਾਓ ਰੈਲੀ

ਫਗਵਾੜਾ, 29 ਅਗਸਤ – ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਖਿਲਾਫ ਸੰਯੁਕਤ ਕਿਸਾਨ ਮੋਰਚਾ ਦੀ ਕਾਲ ‘ਤੇ ਕਿਸਾਨਾਂ ਨੇ ਪੰਜਾਬ ਭਰ ਵਿਚ ਕਿਸਾਨਾਂ ਵੱਲੋਂ 2 ਵਜੇ ਤੱਕ ਧਰਨੇ ਦਿੱਤੇ ਜਾ ਰਹੇ ਹਨ। ਇਸ ਦੇ ਚੱਲਦਿਆ 12 ਵਜੇ ਤੋਂ 2 ਵਜੇ ਤੱਕ ਪੰਜਾਬ ਦੀਆਂ ਸੜਕਾਂ ਬੰਦ ਹਨ। ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਬਸਪਾ ਪੰਜਾਬ ਵਲੋਂ ਫਗਵਾੜਾ ਵਿਖੇ ਹੋਣ ਵਾਲੀ ਅਲਖ ਜਗਾਓ ਰੈਲੀ ਹੁਣ 2.30 ਵਜੇ ਸ਼ੁਰੂ ਹੋਵੇਗੀ।ਰੈਲੀ ਵਿਚ ਆਉਣ ਵਾਲੇ ਸਾਰੇ ਵਰਕਰ ਤੇ ਲੀਡਰਸ਼ਿਪ ਨੋਟ ਕਰਨ ਕਿ ਜਿੱਥੇ ਵੀ ਕਿਸਾਨਾਂ ਦਾ ਜਾਮ ਲੱਗਿਆ ਹੋਇਆ ਹੈ, ਉਥੇ ਸ਼ਾਂਤਮਈ ਤਰੀਕੇ ਨਾਲ ਜਾਮ ਖੁੱਲਣ ਦਾ ਇੰਤਜ਼ਾਰ ਕੀਤਾ ਜਾਵੇ।ਜਾਮ ਖੁੱਲਣ ਤੋਂ ਬਾਅਦ ਤੁਰੰਤ ਰੈਲੀ ਵਾਲੀ ਜਗ੍ਹਾ ਲਈ ਸਾਰੇ ਵਰਕਰ ਰਵਾਨਾ ਹੋਣ, ਫਗਵਾੜਾ ਦਾਣਾ ਮੰਡੀ ਵਿਖੇ ਬਹੁਜਨ ਸਮਾਜ ਪਾਰਟੀ ਪੰਜਾਬ ਆਪ ਜੀ ਦਾ ਇੰਤਜ਼ਾਰ ਕਰੇਗੀ।ਮਿਸ਼ਨ ਵਿਚ ਆਉਂਦੀਆਂ ਔਕੜਾਂ ਦੇ ਬਾਵਜੂਦ ਮਿਸ਼ਨ ਰੁਕ ਨਹੀਂ ਸਕਦਾ, ਅਸਲੀ ਯੋਧੇ ਮੈਦਾਨ ਤੋਂ ਕਦੀ ਦੂਰ ਨਹੀਂ ਰਹਿੰਦੇ, ਹਮੇਸ਼ਾ ਮੈਦਾਨ ਏ ਜੰਗ ਦਾ ਇੰਤਜ਼ਾਰ ਕਰਦੇ ਹਨ। ਅੱਜ ਸਾਡਾ ਮੈਦਾਨ ਫਗਵਾੜਾ ਦੀ ਦਾਣਾ ਮੰਡੀ ਹੈ।ਅਸੀ ਰੈਲੀ ਆਪ ਜੀ ਆਉਣ ਤੇ ਹੀ ਸ਼ੁਰੂ ਕਰਾਂਗੇ। ਕਾਂਗਰਸ ਦੀ ਹਰ ਸਾਜ਼ਿਸ਼ ਦਾ ਉੱਤਰ ਸਬਰ ਸੰਤੋਖ ਤੇ ਔਕੜਾਂ ਝੱਲਕੇ ਜੇਤੂ ਅੰਦਾਜ਼ ਵਿੱਚ ਦਿੱਤਾ ਜਾਵੇਗਾ।

Leave a Reply

Your email address will not be published. Required fields are marked *