ਟੋਕੀਓ, 30 ਅਗਸਤ – ਟੋਕੀਓ ਪੈਰਾਉਲੰਪਿਕ ‘ਚ ਭਾਰਤ ਦੀ ਅਵਨੀ ਲੇਖਰਾ ਨੇ ਸ਼ੂਟਿੰਗ ‘ਚ ਇਤਿਹਾਸ ਰਚਦੇ ਹੋਏ ਭਾਰਤ ਵੱਲੋਂ ਪਹਿਲਾ ਗੋਲਡ ਮੈਡਲ ਜਿੱਤਿਆ ਹੈ। 19 ਸਾਲਾਂ ਅਵਨੀ ਲੇਖਰਾ ਨੇ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਜਿੱਤਿਆ। ਇਸੇ ਤਰਾਂ ਟੋਕੀਓ ਪੈਰਾਉਲੰਪਿਕ ਵਿਚ ਭਾਰਤ ਨੇ ਜੈਵਲਿਨ ਥ੍ਰੋਅ ਵਿਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਤੇ ਕਾਂਸੀ ਦੇ ਮੈਡਲ ਹਾਸਲ ਕੀਤਾ। ਭਾਰਤ ਦੇ ਦੇਵੇਂਦਰ ਝਾਝਰੀਆ ਨੇ ਚਾਂਦੀ ਦਾ ਅਤੇ ਸੁੰਦਰ ਸਿੰਘ ਨੇ ਕਾਂਸੀ ਦਾ ਮੈਡਲ ਹਾਸਲ ਕੀਤਾ ਹੈ। ਇਸ ਤਰ੍ਹਾਂ ਭਾਰਤ ਨੇ ਟੋਕੀਓ ਪੈਰਾਉਲੰਪਿਕ ਵਿਚ ਕੁੱਲ 7 ਮੈਡਲ ਹਾਸਲ ਕਰ ਲਏ ਹਨ।