ਕਾਬੁਲ, 30 ਅਗਸਤ – ਅਪਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ‘ਤੇ ਅੱਜ ਸਵੇਰੇ ਹਮਲਾ ਕਰਦੇ ਹੋਏ 5 ਰਾਕੇਟ ਦਾਗੇ ਗਏ। ਸਵੇਰੇ ਤਕਰੀਬਨ 6.40 ਵਜੇ ਇਹ ਰਾਕੇਟ ਇੱਕ ਵਾਹਨ ਉੱਪਰ ਰੱਖ ਕੇ ਕਾਬੁਲ ਹਵਾਈ ਅੱਡੇ ‘ਤੇ ਦਾਗੇ ਗਏ। ਪਰੰਤੂ ਹਵਾਈ ਅੱਡੇ ‘ਤੇ ਲੱਗੇ missile defense system ਨੇ ਇਹ ਰਾਕੇਟ ਹਮਲਾ ਨਾਕਾਮ ਕਰ ਦਿੱਤਾ। ਇਸ ਰਾਕੇਟ ਹਮਲੇ ਦੇ ਚੱਲਦਿਆ ਕਈ ਥਾਵਾਂ ‘ਤੇ ਅੱਗ ਲੱਗ ਗਈ ਜਦਕਿ ਇੱਕ ਕਾਰ ਬੁਰੀ ਤਰਾਂ ਨੁਕਸਾਨੀ ਗਈ। ਇਸ ਦੀ ਪੁਸ਼ਟੀ ਅਮਰੀਕੀ ਅਧਿਕਾਰੀ ਨੇ ਇੱਕ ਸਮਾਚਾਰ ਏਜੰਸੀ ਨੂੰ ਕੀਤੀ। ਜ਼ਿਕਰਯੋਗ ਹੈ ਕਿ ਅਮਰੀਕੀ ਸੈਨਾ ਨੇ 31 ਅਗਸਤ ਤੱਕ ਕਾਬੁਲ ਛੱਡਣਾ ਹੈ ਜਿਸ ਨੂੰ ਲੈ ਕੇ ਹਵਾਈ ਅੱਡੇ ਅਤੇ ਆਸ ਪਾਸ ਦੇ ਇਲਾਕਿਆ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਦੇ ਰਾਕੇਟ ਹਮਲੇ ਤੋਂ ਪਹਿਲਾਂ ਵੀ ਕਾਬੁਲ ਹਵਾਈ ਅੱਡੇ ‘ਤੇ ਅੱਤਵਾਦੀ ਹਮਲਾ ਹੋਇਆ ਸੀ ਜਿਸ ਵਿਚ 13 ਅਮਰੀਕੀ ਸੈਨਿਕਾਂ ਸਮੇਤ ਸੈਂਕੜੇ ਲੋਕ ਮਾਰੇ ਗਏ ਸਨ।