ਬੈਂਗਲੁਰੂ – ਤੇਜ ਰਫਤਾਰ ਕਾਰ ਦੇ ਖੰਭੇ ਨਾਲ ਟਕਰਾਉਣ ਕਾਰਨ 7 ਮੌਤਾਂ

ਬੈਂਗਲੁਰੂ, 31 ਅਗਸਤ – ਬੈਂਗਲੁਰੂ ਵਿਖੇ ਹੋਏ ਦਰਦਨਾਕ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਤੇਜ ਰਫਤਾਰ ਆਡੀ ਕਾਰ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਵਿਚ ਕਾਰ ਸਵਾਰ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇੱਕ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ।ਮਰਨ ਵਾਲਿਆ ਵਿਚ 3 ਲੜਕੀਆਂ ਵੀ ਸ਼ਾਮਿਲ ਹਨ ਤੇ ਸਾਰਿਆ ਦੀ ਉਮਰ 20-30 ਸਾਲ ਸੀ। ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਵਿਚ ਇੱਕ ਤਾਮਿਲਨਾਡੂ ਦੇ ਵਿਧਾਇਕ ਵਾਈ ਪ੍ਰਕਾਸ਼ ਦਾ ਬੇਟਾ ਵੀ ਹੈ, ਜਿਸ ਦੀ ਪੁਸ਼ਟੀ ਤਾਮਿਲਨਾਡੂ ਪੁਲਿਸ ਨੇ ਕੀਤੀ ਹੈ ਜਦਕਿ ਬਾਕੀਆਂ ਦੀ ਪਹਿਚਾਣ ਹੋਣੀ ਬਾਕੀ ਹੈ।ਹਾਦਸਾ ਸਮੇਂ ਕਰ ਦੀ ਰਫਤਾਰ ਦਾ ਅਮਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਾਰ ਦੇ ਬੁਰੀ ਤਰਾਂ ਪਰਖੱਚੇ ਉੱਡ ਗਏ।

Leave a Reply

Your email address will not be published. Required fields are marked *