ਕਾਬੁਲ, 31 ਅਗਸਤ – ਅਫਗਾਨਿਸਤਾਨ ‘ਚ ਅਮਰੀਕਾ ਦੀ ਮੁਹਿੰਮ ਪੂਰੀ ਤਰਾਂ ਖਤਮ ਹੋ ਗਈ ਹੈ।ਅਮਰੀਕੀ ਕਮਾਂਡਰ ਨੂੰ ਲੈ ਕੇ ਆਖਰੀ ਜਹਾਜ਼ ਰਵਾਨਾ ਹੋ ਗਿਆ ਤੇ ਇਸ ਦੇ ਨਾਲ ਹੀ 20 ਸਾਲ ਯੁੱਧ ਪ੍ਰਭਾਵਿਤ ਇਸ ਦੇਸ਼ ਤੋਂ 20 ਸਾਲ ਤੋਂ ਚੱਲਦੀ ਆ ਰਹੀ ਅਮਰੀਕੀ ਸੈਨਾ ਦੀ ਮੌਜੂਦਗੀ ਖਤਮ ਹੋ ਗਈ। ਅਮਰੀਕਾ ਨੇ ਡੈੱਡਲਾਈਨ ਰਾਹੀ ਅਫਗਾਨਿਸਤਾਨ ਤੋਂ ਆਪਣੇ ਸੈਨਿਕਾਂ ਦੀ ਵਾਪਸੀ ਦੀ ਪੁਸ਼ਟੀ ਕੀਤੀ। ਓਧਰ ਤਾਲਿਬਾਨ ਨੇ ਵੀ ਦੇਸ਼ ਨੂੰ ਪੂਰੀ ਤਰ੍ਹਾਂ ਅਮਰੀਕੀ ਸੈਨਾ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ। ਇਸ ਦੀ ਖੁਸ਼ੀ ਵਿਚ ਹਵਾਈ ਫਾਈਰਿੰਗ ਕਰਦੇ ਹੋਏ ਤਾਲਿਬਾਨ ਨੇ ਜਿੱਤ ਦਾ ਜਸ਼ਨ ਮਨਾਇਆ।