ਨਵੀਂ ਦਿੱਲੀ, 26 ਅਪ੍ਰੈਲ – ਆਈ.ਪੀ.ਐਲ ਟੀਮ ਦਿੱਲੀ ਕੈਪੀਟਲਸ ਦੇ ਖਿਡਾਰੀ ਆਰ. ਅਸ਼ਵਿਨ ਦੇ ਪਰਿਵਾਰ ‘ਚ ਕੋਰੋਨਾ ਕੇਸ ਸਾਹਮਣੇ ਆਏ ਹਨ। ਇਸ ਨੂੰ ਦੇਖਦੇ ਹੋਏ ਅਸ਼ਵਿਨ ਨੇ ਆਈ.ਪੀ.ਐਲ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਟਵੀਟ ਕਰ ਅਸ਼ਵਿਨ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇਸ ਸਮੇਂ ਕੋਰੋਨਾ ਦੀ ਲੜਾਈ ਲੜ ਰਿਹਾ ਹੈ ਤੇ ਪਰਿਵਾਰ ਦਾ ਸਾਥ ਦੇਣ ਲਈ ਉਹ ਆਈ.ਪੀ.ਐਲ ਤੋਂ ਬ੍ਰੇਕ ਲੈ ਰਹੇ ਹਨ।