ਮਾਮੂਲੀ ਝਗੜੇ ਤੋਂ ਬਾਅਦ ਪਤੀ ਵੱਲੋਂ ਪਤਨੀ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ

ਫਗਵਾੜਾ, 26 ਅਪ੍ਰੈਲ (ਰਮਨਦੀਪ) – ਥਾਣਾ ਰਾਵਲਪਿੰਡੀ ਅਧੀਨ ਆਉਂਦੇ ਪਿੰਡ ਭਾਖੜੀਆਣਾ ਵਿਖੇ ਪਤੀ-ਪਤਨੀ ਵਿਚਕਾਰ ਹੋਏ ਮਾਮੂਲੀ ਝਗੜੇ ਤੋਂ ਬਾਅਦ ਪਤੀ ਨੇ ਗਲਾ ਘੁਟ ਕੇ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਣ ਰਣਜੀਤ ਕੌਰ ਵਜੋ ਹੋਈ ਹੈ ਜਿਸ ਦੇ 2 ਬੱਚੇ ਹਨ। ਇਸ ਸਬੰਧੀ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਦੋਵੇਂ ਬੱਚਿਆ ਨੂੰ ਘਰ ਅੰਦਰ ਬੰਦ ਕਰਕੇ ਤਾਲੇ ਲਗਾ ਕੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *