ਨਵੀਂ ਦਿੱਲੀ, 31 ਅਗਸਤ – ਸੁਪਰੀਮ ਕੋਰਟ ਦੇ ਇਤਿਹਾਸ ‘ਚ ਪਹਿਲੀ ਵਾਰ 9 ਨਵੇਂ ਚੁਣੇ ਗਏ ਜੱਜਾਂ ਨੇ ਇਕੱਠਿਆ ਸਹੁੰ ਚੁੱਕੀ ਹੈ। ਨਵੇਂ ਜੱਜਾਂ ‘ਚ ਜਸਟਿਸ ਏ.ਐੱਸ. ਓਕਾ, ਜਸਟਿਸ ਵਿਕਰਮ ਨਾਥ, ਜੇ.ਕੇ. ਮਹੇਸ਼ਵਰੀ, ਹਿਮਾ ਕੋਹਲੀ, ਬੀਵੀ ਨਾਗਰਥਨਾ, ਸੀ.ਟੀ. ਰਵਿ ਕੁਮਾਰ, ਐਮ.ਐਮ. ਸੁੰਦਰੇਸ਼, ਬੇਲਾ ਐਮ ਤ੍ਰਿਵੇਦੀ ਅਤੇ ਪੀ.ਐੱਸ. ਨਰਸਿਮ੍ਹਾ ਨੇ ਸਹੁੰ ਚੁੱਕੀ, ਜਿਨ੍ਹਾਂ ਨੂੰ ਚੀਫ ਜਸਟਿਸ ਨੇ ਸਹੁੰ ਚੁਕਾਈ। ਇਹ ਸਹੁੰ ਚੁਕ ਸਮਾਗਮ ਸੁਪਰੀਮ ਕੋਰਟ ਦੇ ਨਵੇਂ ਭਵਨ ਕੰਪਲੈਕਸ ‘ਚ ਹੋਇਆ।10.30 ਵਜੇ ਤੋਂ ਸ਼ੁਰੂ ਹੋਇਆ ਇਹ ਸਹੁੰ ਚੁੱਕ ਸਮਾਗਮ 11 ਵਜੇ ਤੱਕ ਚੱਲਿਆ। ਇਸ ਤੋਂ ਪਹਿਲਾਂ ਨਵਨਿਯੁਕਤ ਜੱਜ ਚੀਫ ਜਸਟਿਸ ਦੇ ਕੋਰਟ ਰੂਮ ‘ਚ ਸਹੁੰ ਚੁੱਕਦੇ ਆਏ ਹਨ, ਪ੍ਰੰਤੂ ਕੋਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਸ ਵਾਰ ਇਹ ਸਹੁੰ ਚੁੱਕ ਸਮਾਗਮ ਸੁਪਰੀਮ ਕੋਰਟ ਦੇ ਨਵੇਂ ਭਵਨ ਕੰਪਲੈਕਸ ‘ਚ ਹੋਇਆ।