ਟੋਕੀਓ, 31 ਅਗਸਤ – ਟੋਕੀਓ ਪੈਰਾਉਲੰਪਿਕ ‘ਚ ਭਾਰਤੀ ਨਿਸ਼ਾਨੇਬਾਜ਼ ਸਿੰਘਰਾਜ ਅਧਾਨਾ ਨੇ 10 ਮੀਟਰ ਏਅਰ ਪਿਸਟਲ SH1 final ‘ਚ ਕਾਂਸੇ ਦਾ ਮੈਡਲ ਜਿੱਤਿਆ ਹੈ। ਪੁਰਸ਼ਾਂ ਦੇ ਮੁਕਾਬਲੇ ਵਿਚ ਸਿੰਘਰਾਜ ਅਧਾਨਾ ਨੇ 216.8 ਦਾ ਸਕੋਰ ਕੀਤਾ। ਸ਼ੂਟਿੰਗ ਵਿਚ ਇਹ ਭਾਰਤ ਦਾ ਦੂਸਰਾ ਮੈਡਲ ਹੈ। ਇਸ ਤੋਂ ਪਹਿਲਾਂ ਅਵਨੀ ਲੇਖਾਰਾ ਨੇ ਭਾਰਤ ਦੀ ਝੋਲੀ ਵਿਚ ਮੈਡਲ ਪਾਇਆ ਸੀ। ਇਸ ਦੇ ਨਾਲ ਹੀ ਟੋਕੀਓ ਪੈਰਾਉਲੰਪਿਕ ‘ਚ ਭਾਰਤ ਦੇ ਮੈਡਲਾਂ ਦੀ ਗਿਣਤੀ 8 ਹੋ ਗਈ ਹੈ। ਭਾਰਤ ਦੇ ਸੁਮਿਤ ਅਮਤਿਲ ਜੈਵਲਿਨ ਥਰੋਅ ‘ਚ ਭਾਰਤ ਲਈ ਗੋਲਡ ਮੈਡਲ ਜਿੱਤ ਚੁੱਕੇ ਹਨ।