ਜਲੰਧਰ, 31 ਅਗਸਤ – ਕਸਬਾ ਲਾਂਬੜਾ ਵਿਖੇ ਗਊਸ਼ਾਲਾ ਚਲਾਉਂਦੇ ਕਾਂਗਰਸੀ ਆਗੂ ਧਰਮਵੀਰ ਧੰਮਾ ਨੇ ਬੀਤੇ ਦਿਨ ਲਾਈਵ ਹੋ ਕੇ ਕਥਿਤ ਤੌਰ ‘ਤੇ ਹਲਕਾ ਵਿਧਾਇਕ ਕਰਤਾਰਪੁਰ ਚੌਧਰੀ ਸੁਰਿੰਦਰ ਸਿੰਘ ਅਤੇ ਹੋਰਨਾਂ ਉੱਪਰ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਂਦੇ ਹੋਏ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਗੰਭੀਰ ਹਾਲਤ ਵਿਚ ਪਰਿਵਾਰਿਕ ਮੈਂਬਰਾਂ ਵੱਲੋਂ ਧਰਮਵੀਰ ਧੰਮਾ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਕਿ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਧਰਮਵੀਰ ਧੰਮਾ ਦੀ ਮੌਤ ਤੋਂ ਬਾਅਦ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਸਮੇਤ ਸਾਬਕਾ ਥਾਣਾ ਮੁਖੀ ਲਾਂਬੜਾ ਅਤੇ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੇ ਮੌਜੂਦਾ ਇੰਚਾਰਜ ਪੁਸ਼ਪ ਬਾਲੀ ਦੀਆਂ ਮੁਸੀਬਤਾਂ ਵੱਧ ਸਕਦੀਆਂ ਹਨ ਕਿਉਕਿ ਸੋਸ਼ਲ ਮੀਡੀਆ ਉੱਪਰ ਪਾਈ ਗਈ ਵੀਡੀਓ ਵਿਚ ਧਰਮਵੀਰ ਧੰਮਾ ਨੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਅਤੇ ਪੁਸ਼ਪ ਬਾਲੀ ਉੱਪਰ ਕਥਿਤ ਤੌਰ ‘ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ।