ਹੈਦਰਾਬਾਦ, 31 ਅਗਸਤ – ਕੋਰੋਨਾ ਦੇ ਘਟਦੇ ਮਾਮਲਿਆਂ ਨੂੰ ਦੇਖਦੇ ਹੋਏ ਵੱਖ ਵੱਖ ਰਾਜਾਂ ‘ਚ ਸਕੂਲ ਖੋਲ੍ਹੇ ਜਾ ਰਹੇ ਹਨ। ਪਰੰਤੂ 1 ਸਤੰਬਰ ਤੋਂ ਤੇਲੰਗਾਣਾ ‘ਚ ਸਕੂਲ ਖੋਲ੍ਹਣ ਦੇ ਫੈਸਲੇ ਉੱਪਰ ਤੇਲੰਗਾਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ ਕਿਹਾ ਹੈ ਕਿ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਵੱਲੋਂ ਕੇ.ਜੀ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਸਰੀਰਿਕ ਤੌਰ ‘ਤੇ ਕਲਾਸਾਂ ਲਗਾਉਣ ਲਈ ਨਹੀਂ ਕਿਹਾ ਜਾਵੇਗਾ।ਤੇਲੰਗਾਣਾ ‘ਚ ਬੱਚਿਆ ਦੇ ਮਾਤਾ ਪਿਤਾ ਦਾ ਵਿਰੋਧ ਕਰ ਰਹੇ ਹਨ।ਦੱਸ ਦਈਏ ਕਿ ਤੇਲੰਗਾਣਾ ਦੇ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਨੇ ਪਿਛਲੇ ਹਫਤੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ 1 ਸਤੰਬਰ ਤੋਂ ਸਕੂਲ ਖੋਲ੍ਹਣ ਦਾ ਫੇਸਲਾ ਕੀਤਾ ਸੀ।