ਐੱਸ.ਟੀ.ਐਫ ਰਿਪੋਰਟ ਖੁੱਲ੍ਹਣ ਦਾ ਲੋਕ ਬੇਸਬਰੀ ਨਾਲ ਕਰ ਰਹੇ ਨੇ ਇੰਤਜ਼ਾਰ – ਨਵਜੋਤ ਸਿੱਧੂ

ਚੰਡੀਗੜ੍ਹ, 31 ਅਗਸਤ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਸ਼ਿਆਂ ਦੇ ਮੁੱਦੇ ‘ਤੇ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਨਸ਼ਾ ਤਸਕਰਾਂ ਨੂੰ ਕਿਉਂ ਨਹੀਂ ਛੂਹਿਆ ਗਿਆ, ਇਹ ਗੱਲ ਤਾਂ ਆਮ ਨਾਗਰਿਕ ਵੀ ਸਮਝ ਸਕਦਾ ਹੈ। ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਬਾਰੇ ਐੱਸ.ਟੀ.ਐਫ ਰਿਪੋਰਟ ਖੁੱਲ੍ਹਣ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐੱਸ.ਟੀ.ਐਫ ਰਿਪੋਰਟ 2 ਸਤੰਬਰ ਨੂੰ ਹਾਈਕੋਰਟ ‘ਚ ਖੁੱਲ੍ਹੇਗੀ ਤੇ ਰਿਪੋਰਟ ਖੁੱਲ੍ਹਦਿਆ ਹੀ ਸੱਚ ਸਾਰਿਆਂ ਦੇ ਸਾਹਮਣੇ ਆ ਜਾਵੇਗਾ।

Leave a Reply

Your email address will not be published. Required fields are marked *