ਫਗਵਾੜਾ (ਰਮਨ) ਮੰਗਲਵਾਰ ਦੀ ਰਾਤ ਫਗਵਾੜਾ ਸ਼ਹਿਰ ਅਤੇ ਆਸ ਪਾਸ ਹੋਈ ਤੇਜ ਬਾਰਿਸ਼ ਦੇ ਨਾਲ ਚੱਲੀ ਤੇਜ ਹਨੇਰੀ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਦਿੱਤੀ ਹੈ ਉਥੇ ਹੀ ਇਹ ਬਾਰਿਸ਼ ਤੇ ਹਨੇਰੀ ਲੋਕਾਂ ਲਈ ਆਫਤ ਬਣ ਕੇ ਵੀ ਸਾਹਮਣੇ ਆਈ ਹੈ। ਇਸ ਬਾਰਿਸ਼ ਅਤੇ ਤੇਜ ਹਨੇਰੀ ਨਾਲ ਫਗਵਾੜਾ ਸ਼ਹਿਰ ਦੇ ਕਈ ਬਜਾਰ ਜਲਥਲ ਹੋ ਗਏ ਜਦਕਿ ਬਹੁਤ ਸਾਰੀਆਂ ਜਗਾ ਤੇ ਦਰੱਖਤ ਡਿਗਣ ਨਾਲ ਕਾਫੀ ਨੁਕਸਾਨ ਵੀ ਹੋਇਆ। ਰਾਹਤ ਦੀ ਗੱਲ ਹੈ ਕਿ ਇਸ ਬਾਰਿਸ਼ ਅਤੇ ਤੇਜ ਹਨੇਰੀ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜੇਕਰ ਗੱਲ ਕਈਏ ਹੁਸ਼ਿਆਰਪੁਰ ਰੋਡ ਵਿਖੇ ਸਥਿਤ ਬਿਜਲੀ ਘਰ ਦੀ ਤਾਂ ਬਿਜਲੀ ਘਰ ਦੇ ਅੰਦਰ ਵੀ ਪਾਣੀ ਹੀ ਪਾਣੀ ਜਮਾਂ ਹੋ ਗਿਆ। ਜਿਸ ਨਾਲ ਲੋਕਾਂ ਨੂੰ ਭਾਰੀ ਦਿਕਤਾ ਦਾ ਸਾਹਮਣਾ ਕਰਨਾ ਪਿਆ। ਜੇਕਰ ਗੱਲ ਕਰੀਏ ਫਗਵਾੜਾ ਸ਼ਹਿਰ ਦੇ ਪ੍ਰਮੁੱਖ ਬਜਾਰ ਗਊਸ਼ਾਲਾ ਬਜਾਰ ਦੀ ਤਾਂ ਗਊਸ਼ਾਲਾ ਬਾਜਾਰ ਵਿੱਚ ਪਾਣੀ ਹੀ ਪਾਣੀ ਜਮਾਂ ਹੋ ਗਿਆ ਤੇ ਇਹ ਪਾਣੀ ਦੁਕਾਨਦਾਰਾ ਦੀਆਂ ਦੁਕਾਨਾਂ ਅੰਦਰ ਤੱਕ ਚਲਾ ਗਿਆ। ਦੁਕਾਨਦਾਰਾ ਦਾ ਕਹਿਣਾ ਹੈ ਕਿ ਸਰਕਾਰਾ ਵੱਲੋਂ ਵਾਅਦੇ ਤਾਂ ਵੱਡੇ ਵੱਡੇ ਕੀਤੇ ਜਾਂਦੇ ਹਨ ਪਰ ਅਸਲ ਵਿੱਚ ਇਹ ਵਾਅਦੇ ਖੋਖਲੇ ਹੀ ਸਾਬਿਤ ਹੋ ਰਹੇ ਹਨ ਉਨਾਂ ਕਿਹਾ ਕਿ ਸਰਕਾਰ ਵੱਲੋਂ ਬਾਰਿਸ਼ ਦੇ ਦਿਨਾਂ ਵਿੱਚ ਗਊਸ਼ਾਲਾ ਰੋਡ ਦੀ ਹਾਲਤ ਵੱਲ ਬਿਲਕੁੱਲ ਵੀ ਧਿਆਨ ਨਹੀ ਦਿੱਤਾ ਜਾਂਦਾ ਜਿਸ ਦਾ ਖਮਿਆਜਾ ਉਨਾਂ ਨੂੰ ਭੁਗਤਨਾਂ ਪੈਂਦਾ ਹੈ। ਦੁਕਾਨਦਾਰਾ ਮੁਤਾਬਿਕ ਬੀਤੀ ਰਾਤ ਵੀ ਆਈ ਤੇਜ ਬਾਰਿਸ਼ ਨਾਲ ਸਾਰਾ ਪਾਣੀ ਉਨਾਂ ਦੀਆਂ ਦੁਕਾਨਾਂ ਵਿੱਚ ਜਮਾਂ ਹੋ ਗਿਆ ਜਿਸ ਨਾਲ ਉਨਾਂ ਦੇ ਕੱਪੜਿਆ ਅਤੇ ਹੋਰ ਸਮਾਨ ਦਾ ਕਾਫੀ ਨੁਕਸਾਨ ਹੋ ਗਿਆ।ਉਧਰ ਜੇਕਰ ਗੱਲ ਕਰੀਏ ਪੁਰਾਣਾ ਡਾਕਖਾਨਾ ਰੋਡ ਦੀ ਉਸ ਰੋਡ ਉਪਰ ਸਥਿਤ ਇੱਕ ਨਾਨਾ ਵਾਲੇ ਦੀ ਦੁਕਾਨ ਦੀ ਸ਼ੈੱਡ ਡਿਗ ਪਈ ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਉਸ ਦੁਕਾਨਦਾਰ ਦਾ ਕਾਫੀ ਨੁਕਸਾਨ ਹੋ ਗਿਆ। ਇਸੇ ਹੀ ਰੋਡ ਤੇ ਸਥਿਤ ਗੌਰਮੈਂਟ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਲੜਕਿਆ ਵਿਖੇ ਵੀ ਇਹ ਬਰਸਾਤ ਆਫਤ ਬਣ ਕੇ ਸਾਹਮਣੇ ਆਈ। ਇਸ ਬਾਰਿਸ਼ ਨਾਲ ਸਕੂਲ ਦੇ ਸਟਾਫ ਲਈ ਬਣਾਏ ਗਏ ਬਾਥਰੂਮ ਉਪਰ ਵੀ ਦਰੱਖਤ ਡਿਗ ਪਿਆ ਜਿਸ ਨਾਲ ਸਾਰਾ ਬਾਥਰੂਮ ਨੁਕਸਾਨਿਆ ਗਿਆ। ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਨਾ ਨੇ ਕਿਹਾ ਕਿ ਬਾਥਰੂਮ ਦੇ ਨਾਲ ਨਾਲ ਸਕੂਲ ਦੇ ਪਿਛਲੇ ਪਾਸੇ ਮਿੱਡ ਡੇ ਮੀਲ ਦੀ ਸ਼ੈੱਡ ਅਤੇ ਲੈਬ ਉਪਰ ਸਫੇਦਿਆਂ ਦੇ ਟਾਹਣੇ ਡਿਗਣ ਨਾਲ ਲਗਭਗ ੨ ਲੱਖ ਰੁਪਏ ਤੱਕ ਦਾ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਫਗਵਾੜਾ ਸ਼ਹਿਰ ਅੰਦਰ ਹੋਰ ਵੀ ਕਈ ਥਾਵਾਂ ਤੇ ਇਹ ਬਾਰਿਸ਼ ਕਹਿਰ ਬਣਾ ਕੇ ਆਈ ਹੈ ਕਈ ਥਾਵਾਂ ਤੇ ਜਿੱਥੇ ਦਰੱਖਤਾਂ ਦੇ ਟੁੱਟ ਕੇ ਰੋਡ ਉਪਰ ਡਿਗਣ ਦੀਆਂ ਸੂਚਨਾਵਾਂ ਹਨ ਉਥੇ ਹੀ ਬਿਜਲੀ ਵਿਭਾਗ ਦੀਆਂ ਤਾਰਾਂ ਵੀ ਟੁੱਟ ਗਈਆ ਜਿਸ ਨਾਲ ਸ਼ਹਿਰ ਦੇ ਕਈ ਹਿੱਸਿਆ ਵਿੱਚ ਲਾਈਟ ਚਲੀ ਗਈ।