ਗੜਸ਼ੰਕਰ (ਰਾਕੇਸ਼ ਕੁਮਾਰ) ਗੜਸ਼ੰਕਰ ਇਲਾਕੇ ਵਿੱਚ ਪਿਛਲੇ ਕੁੱਝ ਸਮੇਂ ਤੋਂ ਬੰਗਲਾਦੇਸ਼ੀ ਮੁਸਲਮਾਨਾਂ ਦੀ ਨਜਾਇਜ ਘੁਸਪੈਠ ਅਤੇ ਉਨਾਂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਉਸਾਰੀਆਂ ਜਾ ਰਹੀਆਂ ਨਜਾਇਜ ਮਸਜਿਦਾ ਦੇ ਖਿਲਾਫ ਹਿੰਦੂ ਸੰਗਠਨਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆ ਇੱਕ ਮੰਗ ਪੱਤਰ ਤਹਿਸੀਲਦਰ ਦੇ ਰਾਹੀ ਐੱਸ.ਡੀ.ਐੱਮ ਗੜਸ਼ੰਕਰ ਨੂੰ ਦਿੱਤਾ ਗਿਆ। ਇਹ ਰੋਸ ਪ੍ਰਦਰਸ਼ਨ ਬੰਗਾਂ ਚੌਂਕ ਤੋਂ ਸ਼ੁਰੂ ਹੋ ਕੇ ਐੱਸ.ਡੀ.ਐੱਮ ਦਫਤਰ ਵਿਖੇ ਪਹੁੰਚਿਆ। ਹਿੰਦੂ ਸੰਗਠਨਾਂ ਨੇ ਜੋਰਦਾਰ ਨਾਅਰੇਬਾਜੀ ਕਰਦਿਆ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਗੜਸ਼ੰਕਰ ਦੇ ਆਸ ਪਾਸ ਦੇ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਬੰਗਲਾਦੇਸ਼ੀ ਮੁਸਲਮਾਨਾਂ ਵੱਲੋਂ ਆ ਕੇ ਖਾਲੀ ਥਾਵਾਂ ਤੇ ਵੱਡੀ ਪੱਧਰ ਤੇ ਗੈਰਕਾਨੂੰਨੀ ਮਸਜਿਦਾ ਦਾ ਨਿਰਮਾਣ ਕਰਕੇ ਇਲਾਕੇ ਦਾ ਮਾਹੋਲ ਖਰਾਬ ਕੀਤਾ ਜਾ ਰਿਹਾ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨਾਂ ਮੰਗ ਪੱਤਰ ਦਿੰਦਿਆ ਮੰਗ ਕੀਤੀ ਕਿ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਧਰ ਤਹਿਸੀਲਦਾਰ ਗੜਸ਼ੰਕਰ ਨੇ ਹਿੰਦੂ ਸੰਗਠਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਇਹ ਮੰਗ ਪੱਤਰ ਉੱਚ ਅਧਿਕਾਰੀਆਂ ਤੱਕ ਪਹੁੰਚਾ ਕੇ ਉਚਿੱਤ ਕਾਰਵਾਈ ਕਰਵਾਉਣਗੇ॥