ਹਥਿਆਰ ਬਰਾਮਦ ਮਾਮਲੇ ‘ਚ ਗ੍ਰਿਫਤਾਰ ਗਗਨਦੀਪ ਸਿੰਘ ਤੇ ਗੁਰਮੁੱਖ ਸਿੰਘ ਨੂੰ ਮਾਨਯੋਗ ਜੱਜ ਅਰੁਣ ਸ਼ੋਰੀ ਨੇ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਜੇਲ੍ਹ

ਫਗਵਾੜਾ (ਰਮਨ) ਬੀਤੇ ਦਿਨੀ ਕਪੂਰਥਲਾ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਹਥਿਆਰਾ ਸਮੇਤ ਗ੍ਰਿਫਤਾਰ ਕੀਤੇ ਗਏ ਗਗਨਦੀਪ ਸਿੰਘ ਅਤੇ ਗੁਰਮੁੱਖ ਸਿੰਘ ਨੂੰ ਫਗਵਾੜਾ ਵਿਖੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ੭ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਸ ਵੱਲੋਂ ਮੁੜ ਤੋ ੭ ਦਿਨ ਬਾਅਦ ਉਕਤ ਦੋਸ਼ੀਆਂ ਨੂੰ ਮਾਨਯੋਗ ਜੱਜ ਅਰੁਣ ਸ਼ੋਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੋਕੇ ਤੇ ਗੱਲਬਾਤ ਕਰਦਿਆ ਐਡਵੋਕੇਟ ਸੁਖਵਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਪੁਲਸ ਵੱਲੋਂ ਗਗਨਦੀਪ ਸਿੰਘ ਅਤੇ ਗੁਰਮੁੱਖ ਸਿੰਘ ਦਾ ਵੋਆਇਸ ਮੈਚ ਕਰਨ ਲਈ ੩ ਦਿਨ ਦਾ ਹੋਰ ਰਿਮਾਂਡ ਮੰਗਿਆ ਗਿਆ ਸੀ। ਪਰ ਉਨਾਂ ਵੱਲੋਂ ਮਾਨਯੋਗ ਜੱਜ ਸਾਹਿਬ ਅੱਗੇ ਰੱਖੇ ਸਵਾਲਾਂ ਦੇ ਅਧਾਰ ਤੇ ਮਾਨਯੋਗ ਜੱਜ ਅਰੁਣ ਸ਼ੋਰੀ ਨੇ ਗਗਨਦੀਪ ਸਿੰਘ ਅਤੇ ਗੁਰਮੁੱਖ ਸਿੰਘ ਨੂੰ ਜੁਡਸ਼ੀਅਲ ਰਿਮਾਂਡ ਤੇ ਭੇਜਣ ਦੇ ਆਦੇਸ਼ ਜਾਰੀ ਕੀਤੇ ਹਨ ਤੇ ਹੁਣ ਉਨਾਂ ਦੋਵੇਂ ਮੁਲਜਮਾਂ ਨੂੰ ਜੁਡਸ਼ੀਅਲ ਰਿਮਾਂਡ ਤੇ ਕਪੂਰਥਲਾ ਜੇਲ ਭੇਜਿਆ ਜਾਵੇਗਾ। ਐਡਵੋਕੇਟ ਸੁਖਵਿੰਦਰ ਸਿੰਘ ਮੱਲੀ ਮੁਤਾਬਿਕ ਉਕਤ ਮੁਲਜਮਾਂ ਕੋਲੋਂ ਪੁਲਿਸ ਨੇ ਕੋਈ ਹੋਰ ਰਿਕਵਰੀ ਨਹੀ ਕੀਤੀ ਤੇ ਜੋ ਪਹਿਲਾ ਰਿਲਵਰੀ ਹੋਈ ਸੀ ਉਹ ਹੀ ਰਿਕਵਰੀ ਹੀ ਹੈ।

Leave a Reply

Your email address will not be published. Required fields are marked *