ਨਵੀਂ ਦਿੱਲੀ, 2 ਸਤੰਬਰ – ਸੁਪਰੀਮ ਕੋਰਟ ਨੇ Web portal, social media ‘ਤੇ ਚੱਲਣ ਵਾਲੀਆਂ ਫਰਜ਼ੀ ਖਬਰਾਂ ਉੱਪਰ ਚਿੰਤਾ ਪ੍ਰਗਟਾਈ ਹੈ।ਕੋਰੋਨਾ ਦੇ ਸ਼ੁਰੂਆਤੀ ਦੌਰ ਵਿਚ ਤਬਲੀਗੀ ਜਮਾਤ ਉੱਪਰ ਪਿਛਲੇ ਸਾਲ ਹੋਈ ਰਿਪੋਰਟਿੰਗ ਦੇ ਮਾਮਲੇ ਵਿਚ CJI NV Ramana ਨੇ ਕਿਹਾ ਹੈ ਕਿ ਅਜਿਹਾ ਲੱਗਦਾ ਹੈ Web portal ਉੱਪਰ ਕਿਸੇ ਦਾ ਕੰਟਰੋਲ ਨਹੀਂ ਹੈ, ਉਹ ਜੋ ਚਾਹੁਣ ਚਲਾਉਂਦੇ ਹਨ, ਉਨ੍ਹਾਂ ਦੀ ਕੋਈ ਜਵਾਬਦੇਹੀ ਨਹੀਂ ਹੈ। ਲੋਕਾਂ ਦੀ ਤਾਂ ਗੱਲ ਛੱਡੋ Web portal ਉੱਪਰ ਸੰਸਥਾਨ ਤੇ ਜੱਜਾਂ ਲਈ ਕੁੱਝ ਵੀ ਮਨਚਾਹਿਆ ਲਿਖ ਦਿੱਤਾ ਜਾਂਦਾ ਹੈ। ਸਾਡਾ ਇਹ ਅਨੁਭਵ ਰਿਹਾ ਹੈ ਕਿ ਇਹ ਕੇਵਲ ਵੀ.ਆਈ.ਪੀਜ਼ ਦੀ ਸੁਣਦੇ ਹਨ। ਅੱਜ ਕੋਈ ਵੀ ਆਪਣਾ Web portal ਖੋਲ੍ਹ ਸਕਦਾ ਹੈ। You-Tube ‘ਤੇ ਦੇਖਿਆ ਜਾਵੇ ਤਾਂ ਮਿੰਟਾਂ ਵਿਚ ਬਹੁਤ ਕੁੱਝ ਲਿਖ ਦਿੱਤਾ ਜਾਂਦਾ ਹੈ। CJI ਨੇ ਕਿਹਾ ਕਿ ਮੈਂ Facebook, Youtube ਜਾਂ Twitter ਦੁਆਰਾ ਕੋਈ ਵੀ ਕਾਰਵਾਈ ਹੁੰਦੇ ਨਹੀਂ ਦੇਖੀ ਹੈ। ਉਹ ਜਵਾਬਦੇਹ ਨਹੀਂ ਹਨ, ਜੋ ਕਿ ਕਹਿੰਦੇ ਹਨ ਕਿ ਇਹ ਉਨ੍ਹਾਂ ਦਾ ਅਧਿਕਾਰ ਹੈ।ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਮੀਡੀਆ ਦੇ ਇੱਕ ਵਰਗ ਵੱਲੋਂ ਦਿਖਾਈਆਂ ਖਬਰਾਂ ਨੂੰ ਸੰਪਰਦਾਇਕ ਰੰਗ ਦੇ ਦਿੱਤਾ ਗਿਆ ਸੀ। ਇਸ ਨਾਲ ਦੇਸ਼ ਦੀ ਛਵੀ ਖਰਾਬ ਹੋ ਸਕਦੀ ਹੈ।