ਯੋ ਯੋ ਹਨੀ ਸਿੰਘ ਦੀ ਪਤਨੀ ਨੇ ਮੰਗਿਆ 20 ਕਰੋੜ ਰੁਪਏ ਮੁਆਵਜ਼ਾ

ਨਵੀਂ ਦਿੱਲੀ, 3 ਸਤੰਬਰ – ਬਾਲੀਵੁੱਡ ਗਾਇਕ ਅਤੇ ਕਲਾਕਾਰ ਯੋ ਯੋ ਹਨੀ ਸਿੰਘ (ਹਿਰਦੇਸ਼ ਸਿੰਘ) ਘਰੇਲੂ ਹਿੰਸਾ ਦੇ ਮਾਮਲੇ ‘ਚ ਅੱਜ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿਚ ਪੇਸ਼ ਹੋਏ। ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾੜ ਦਾ ਦੋਸ਼ ਹੈ ਕਿ ਹਨੀ ਸਿੰਘ ਨੇ ਉਸ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕੀਤਾ ਹੈ, ਜਿਸ ਲਈ ਉਸ ਨੇ 20 ਕਰੋੜ ਰੁਪਏ ਮੁਆਵਜ਼ਾ ਮੰਗਿਆ ਹੈ।ਓਧਰ ਹਨੀ ਸਿੰਘ ਦਾ ਕਹਿਣਾ ਹੈ ਕਿ ਇਹ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।ਆਪਣੀ ਪਤਨੀ ਵੱਲੋਂ ਲਗਾਏ ਦੋਸ਼ਾਂ ਤੋਂ ਉਹ ਬਹੁਤ ਦੁਖੀ ਅਤੇ ਦਰਦ ਵਿਚ ਹਨ। ਦੋਸ਼ਾਂ ਦਾ ਖੰਡਨ ਕਰਦੇ ਹੋਏ ਹਨੀ ਸਿੰਘ ਕਿਹਾ ਕਿ ਉਹ ਹੋਰ ਕੁੱਝ ਨਹੀਂ ਬੋਲਣਗੇ। ਮਾਮਲਾ ਕੋਰਟ ‘ਚ ਹੈ ਤੇ ਉਨ੍ਹਾਂ ਨੂੰ ਅਦਾਲਤ ਉੱਪਰ ਪੂਰਾ ਯਕੀਨ ਹੈ। ਸੱਚ ਸਾਰਿਆਂ ਦੇ ਸਾਹਮਣੇ ਜਲਦ ਆਵੇਗਾ।ਤੀਸ ਹਜ਼ਾਰੀ ਕੋਰਟ ਨੇ ਮਾਮਲੇ ਦੀ ਅਗਲੀ ਤਾਰੀਖ 28 ਸਤੰਬਰ ਰੱਖੀ ਹੈ।

Leave a Reply

Your email address will not be published. Required fields are marked *